ਥਾਣੇਦਾਰ ਦੀ ਬਦਤਮੀਜ਼ੀ ਦੇ ਖਿਲਾਫ ਮਾਨ ਦਲ ਵਲੋਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ

ਥਾਣੇਦਾਰ ਦੀ ਬਦਤਮੀਜ਼ੀ ਦੇ ਖਿਲਾਫ ਮਾਨ ਦਲ ਵਲੋਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ


June 12, 2017 | By (Panjabi News Team)ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਪਾਰਟੀ ਵਲੋਂ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਸਮਸ਼ੇਰ ਸਿੰਘ ਖਿਲਾਫ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਜਸਟਿਸ ਆਸ਼ੂਤੋਸ਼ ਮਹੰਤਾ ਨੂੰ ਇਕ ਪੱਤਰ ਲਿਖਿਆ ਗਿਆ ਹੈ। ਸ. ਮਾਨ ਨੇ ਦੱਸਿਆ ਕਿ ਬਿਨਾਂ ਕਿਸੇ ਵਾਰੰਟਾਂ ਜਾਂ ਸੰਮਨਾਂ ਤੋਂ ਸਾਡੀ ਪਾਰਟੀ ਦੇ ਅਹੁਦੇਦਾਰ ਕੁਲਦੀਪ ਸਿੰਘ ਪਹਿਲਵਾਨ ਨੂੰ 3 ਜੂਨ ਨੂੰ ਫੋਨ ‘ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਸ਼ਮਸ਼ੇਰ ਸਿੰਘ ਦਾ ਫੋਨ ਆਇਆ ਕਿ ਉਹ ਥਾਣੇ ਆਵੇ। ਨਾ ਤਾਂ ਉਸ ਨੂੰ ਦੱਸਿਆ ਗਿਆ ਕਿ ਕਿਸ ਕਾਰਣ ਬੁਲਾਇਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਲਿਖਤੀ ਵਾਰੰਟ ਜਾਂ ਸੰਮਨ ਭੇਜੇ ਗਏ।

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸ. ਮਾਨ ਨੇ ਸੀ.ਆਰ.ਪੀ.ਸੀ. ਪੁਲਿਸ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਨਾਗਰਿਕ ਨੂੰ ਕੋਈ ਪੁਲਿਸ ਅਧਿਕਾਰੀ ਫੋਨ ਉਤੇ ਜਾਂ ਸਿਪਾਹੀ ਭੇਜਕੇ ਥਾਣੇ ਵਿਚ ਬੁਲਾਉਣ ਦਾ ਅਧਿਕਾਰ ਨਹੀਂ ਰੱਖਦਾ ਅਤੇ ਨਾ ਹੀ ਕੋਈ ਨਾਗਰਿਕ ਅਤੇ ਸਾਡੀ ਪਾਰਟੀ ਦਾ ਅਹੁਦੇਦਾਰ ਅਜਿਹੇ ਗੈਰ-ਕਾਨੂੰਨੀ ਹੁਕਮਾਂ ਨੂੰ ਮੰਨੇਗਾ। ਸ. ਮਾਨ ਨੇ ਕੁਲਦੀਪ ਸਿੰਘ ਪਹਿਲਵਾਨ ਬਾਰੇ ਦੱਸਿਆ ਕਿ 3 ਜੂਨ ਨੂੰ ਕੁਲਦੀਪ ਸਿੰਘ ਦੀ ਸਿਹਤ ਠੀਕ ਨਹੀਂ ਸੀ ਅਤੇ 4, 5 ਅਤੇ 6 ਜੂਨ ਨੂੰ ਪਾਰਟੀ ਦੇ ਪਹਿਲਾਂ ਤੋਂ ਰੱਖੇ ਪ੍ਰੋਗਰਾਮਾਂ ਵਿਚ ਉਨ੍ਹਾਂ ਸ਼ਾਮਲ ਹੋਣਾ ਸੀ। ਉਪਰੰਤ 11 ਜੂਨ ਨੂੰ ਕੁਲਦੀਪ ਸਿੰਘ ਥਾਣੇਦਾਰ ਸ਼ਮਸ਼ੇਰ ਸਿੰਘ ਨੂੰ ਮਿਲਣ ਥਾਣੇ ਪਹੁੰਚੇ ਤਾਂ ਉਪਰੋਕਤ ਥਾਣੇਦਾਰ ਨੇ ਧਮਕੀ ਭਰੇ ਅਤੇ ਅਪਮਾਨਜਨਕ ਲਹਿਜੇ ਵਿਚ ਕਿਹਾ ਕਿ ‘ਤੂੰ ਪਹਿਲਾਂ ਕਿਉਂ ਨਹੀਂ ਆਇਆ, ਸਾਨੂੰ ਚੁੱਕ ਕੇ ਲਿਆਉਣਾ ਵੀ ਆਉਂਦਾ ਹੈ। ਤੇਰੀ ਪਾਰਟੀ ਦੇ ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾ ਦੇ ਗੋਡੇ ਵੀ ਮੈਂ ਹੀ ਸਿੱਧੇ ਕੀਤੇ ਹਨ ਅਤੇ ਧਰਮ ਸਿੰਘ ਕਲੌੜ ਇਲਾਕਾ ਸਕੱਤਰ ਨੂੰ ਵੀ ਮੈਂ ਹੀ ਸਿੱਧਾ ਕੀਤਾ ਹੈ। ਇਸ ਲਈ ਥਾਣੇ ਵਿਚ ਗੇੜਾ ਮਾਰਦੇ ਰਿਹਾ ਕਰੋ। ਜੇਕਰ ਅਜਿਹਾ ਨਾ ਕੀਤਾ ਤਾਂ ਮੈਂ ਕੋਈ ਮੁਕੱਦਮਾ ਦਰਜ ਕਰ ਦਿਆਂਗਾ।’ ਕੁਲਦੀਪ ਸਿੰਘ ਪਹਿਲਵਾਰ ਨੂੰ ਇਹ ਗੱਲ ਥਾਣੇ ਵਿਚ ਹਾਜ਼ਰ ਹੋਰ ਕੰਮ ਆਏ ਮੋਹਤਬਰਾਂ ਸਾਹਮਣੇ ਕਹੀ ਗਈ।

ਸ. ਮਾਨ ਨੇ ਇਸ ਪੱਤਰ ਵਿਚ ਜਸਟਿਸ ਆਸ਼ੂਤੋਸ਼ ਮਹੰਤਾ ਕੋਲੋਂ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਇਸ ਗੰਭੀਰ ਵਿਸ਼ੇ ਵੱਲ ਤੁਰੰਤ ਧਿਆਨ ਦਿੰਦੇ ਹੋਏ ਆਮ ਨਾਗਰਿਕਾਂ ਨਾਲ ਪੰਜਾਬ ਪੁਲਿਸ ਦੇ ਅਜਿਹੇ ਵਿਵਹਾਰ ਨੂੰ ਅੱਗੇ ਤੋਂ ਰੋਕਣ ਲਈ ਕਦਮ ਚੁੱਕਣਗੇ। ਸ. ਮਾਨ ਨੇ ਚਿਤਾਵਨੀ ਦਿੱਤੀ ਕਿ ਪਾਰਟੀ ਆਉਣ ਵਾਲੇ ਦਿਨਾਂ ‘ਚ ਮੂਲੇਪੁਰ ਥਾਣੇ ਦਾ ਘਿਰਾਓ ਕਰਕੇ ਦੋਸ਼ੀ ਸ਼ਮਸ਼ੇਰ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਮਜਬੂਰ ਕਰੇਗੀ।Tweet

Related Topics: human rights in punjab, Punjab Police, Shiromani Akali Dal Amritsar, simranjit singh maan

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply