Latest Update

ਟਰੰਪ ਦਾ ਫੋਨ ਨਾ ਚੁੱਕੇ ਜਾਣ ‘ਤੇ ਪੰਜਾਬੀ ਨੂੰ ਅਹੁਦੇ ਤੋਂ ਹਟਾਇਆ

ਟਰੰਪ ਦਾ ਫੋਨ ਨਾ ਚੁੱਕੇ ਜਾਣ ‘ਤੇ ਪੰਜਾਬੀ ਨੂੰ ਅਹੁਦੇ ਤੋਂ ਹਟਾਇਆ

ਟਰੰਪ ਦਾ ਫੋਨ ਨਾ ਚੁੱਕੇ ਜਾਣ ‘ਤੇ ਪੰਜਾਬੀ ਨੂੰ ਅਹੁਦੇ ਤੋਂ ਹਟਾਇਆ

ਵਾਸ਼ਿੰਗਟਨ:- ਅਮਰੀਕਾ ਦੇ ਸਾਬਕਾ ਸਰਕਾਰੀ ਵਕੀਲ ਪ੍ਰੀਤ ਭਰਾਰਾ ਨੇ ਖੁਲਾਸਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਫੋਨ ਨਾ ਚੁੱਕੇ ਜਾਣ ਕਾਰਨ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਏਬੀਸੀ ਨਿਊਜ਼ ਨਾਲ ਗੱਲ ਕਰਦੇ ਹੋਏ ਭਰਾਰਾ ਨੇ ਦੱਸਿਆ ਕਿ ਟਰੰਪ ਸਰਕਾਰ ਅਤੇ ਸੁਤੰਤਰ ਅਪਰਾਧ ਜਾਂਚ ਕਰਨ ਵਾਲਿਆਂ ਵਿਚਕਾਰ ਬਣਾਈ ਰੱਖਣ ਵਾਲੀ ਹੱਦ ਪਾਰ ਕਰ ਗਏ ਹਨ। ਭਰਾਰਾ ਦੇ ਦਾਅਵੇ ਤੋਂ ਬਾਅਦ ਹਾਲੇ ਤੱਕ ਵਾਈਟ ਹਾਊਸ ਦਾ ਕੋਈ ਬਿਆਨ ਨਹੀਂ ਆਇਆ ਹੈ।

ਉਬਾਮਾ ਪ੍ਰਸ਼ਾਸਨ ਦੇ ਮੁੱਖ ਸਰਕਾਰੀ ਫੈਡਰਲ ਵਕੀਲ ਭਰਾਰਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬੀਤੇ ਸਾਲ 2016 ਵਿੱਚ ਮੁਲਾਕਾਤ ਤੋਂ ਬਾਅਦ ਟਰੰਪ ਉਨਾਂ ਨਾਲ ਇੱਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨਾਂ ਦੱਸਿਆ ਕਿ ”ਉਬਾਮਾ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵਾਰ ਵੀ ਮੈਨੂੰ ਫੋਨ ਨਹੀਂ ਕੀਤਾ ਸੀ। ਕਾਇਦੇ ਮੁਤਾਬਕ ਰਾਸ਼ਟਰਪਤੀ ਨੂੰ ਫੋਨ ਕਰਨਾ ਵੀ ਨਹੀਂ ਚਾਹੀਦਾ ਕਿਉਂਕ ਦੋਵਾਂ ਅਹੁਦਿਆਂ ਦੇ ਲੋਕਾਂ ਵਿਚਕਾਰ ਦੂਰੀ ਹੋਣੀ ਲਾਜ਼ਮੀ ਹੈ।’

ਪ੍ਰੀਤ ਭਰਾਰਾ ਭਾਰਤ ਦੇ ਪੰਜਾਬ ਤੋਂ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਅਮਰੀਕਾ ਦਾ ਹਰ ਵਾਸੀ ਉਨਾਂ ਨੂੰ ਜਾਣਦਾ ਹੈ। ਦੋ ਸਾਲ ਦੀ ਉਮਰ ਵਿੱਚ ਭਰਾਰਾ ਅਮਰੀਕਾ ਚਲੇ ਗਏ ਸਨ। ਭਰਾਰਾ ਨੇ ਕੋਲੰਬੀਆ ਲਾ ਸਕੂਲ ਅਤੇ ਹਾਵਰਡ ਤੋਂ ਕਾਨੂੰਨ ਦੀ ਪੜਾਈ ਕੀਤੀ। ਇਨਾਂ ਦੇ ਜਿੰਮੇ ਅਕਸਰ ਹਾਈ ਪ੍ਰੋਫਾਈਲ ਭਾਰਤੀਆਂ ਅਤੇ ਦੱਖਣੀ ਏਸ਼ਿਆਈ ਲੋਕਾਂ ਦੇ ਹੀ ਮਾਮਲੇ ਆਏ। ਟਾਈਮ ਮੈਗਜ਼ੀਨ ਭਰਾਰਾ ਨੂੰ ਦੁਨੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਚੁੱਕੀ ਹੈ।

Share Button
Print Friendly
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com