ਜਮੀਨ ਦੇ ਝਗੜੇ ਕਰਕੇ ਪਿਓ ਪੁੱਤ ਚੜੇ ਅੱਗ ਦੀ ਭੇਂਟ

ਜਮੀਨ ਦੇ ਝਗੜੇ ਕਰਕੇ ਪਿਓ ਪੁੱਤ ਚੜੇ ਅੱਗ ਦੀ ਭੇਂਟ

ਬਰਨਾਲਾ:ਮਹਿਲ ਕਲਾਂ ਵਿੱਚ ਪਿਓ ਅਤੇ ਪੁੱਤ ਰਹਿਸ ਮਈ ਹਾਲਤਾਂ ਵਿੱਚ ਅੱਗ ਦੀ ਭੇਂਟ ਚੜ੍ਹ ਗਏ। ਪਰਿਵਾਰ ਦੇ ਲੋਕਾਂ ਨੇ ਜ਼ਮੀਨੀ ਝਗੜੇ ਦੇ ਚੱਲਦੇ ਭਰਾ ਉੱਤੇ ਸਾੜ ਦੇਣ ਦਾ ਇਲਜ਼ਾਮ ਲਗਾਇਆ ਹੈ। ਭਰਾ ਨੇ ਪੰਚਾਇਤ ਦੇ ਅਰੋਪਾ ਨੂੰ ਨਕਾਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰਨ ਵਿੱਚ ਲੱਗ ਗਈ ਹੈ।

ਬਰਨਾਲਾ ਦੇ ਨਜਦੀਕੀ ਪਿੰਡ ਮਹਿਲ ਕਲਾਂ ਦੇ ਲਖਵੀਰ ਸਿੰਘ ਨੇ ਆਪਣੇ ਬੇਟੇ ਰਵਿੰਦਰ ਸਿੰਘ ਰਹਿਸਮਈ ਹਾਲਤਾਂ ਵਿੱਚ ਅੱਗ ਦੀ ਭੇਂਟ ਚੜ੍ਹ ਗਏ । ਅੱਗ ਲੱਗਣ ਦਾ ਕਾਰਨ ਹੁਣ ਤੱਕ ਨਹੀ ਪਤਾ ਲੱਗ ਸਕਿਆ ਹੈ। ਲਖਵੀਰ ਸਿੰਘ  ਦੇ ਰਿਸ਼ਤੇਦਾਰਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਲਖਵੀਰ ਸਿੰਘ ਦੇ ਭਰਾ ਜਗਸੀਰ ਸਿੰਘ ਨੇ ਖੇਤ ਵਿੱਚ ਪਈਆ ਟਾਹਣੀਆ ਨੂੰ ਵੀ ਅੱਗ ਲਗਾ ਦਿੱਤੀ ਸੀ ਅਤੇ ਅੱਜ ਉਸਨੇ ਲਖਵੀਰ ਸਿੰਘ ਅਤੇ ਉਸਦੇ ਬੇਟੇ ਨੂੰ ਤੇਲ ਪਾ ਕਰ ਅੱਗ ਦੇ ਹਵਾਲੇ ਕਰ ਦਿੱਤਾ।

ਉਥੇ ਹੀ ਮਹਿਲ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾ ਭਰਾਵਾ ਵਿੱਚ ਲੜਾਈ ਜ਼ਮੀਨ ਦੇ ਠੇਕੇ ਨੂੰ ਲੈ ਕਿ ਪਈ ਹੋਈ ਸੀ ਅਤੇ ਲਖਵੀਰ ਸਿੰਘ ਦਾ ਜਗਸੀਰ ਸਿੰਘ ਦੇ ਨਾਲ ਪਾਣੀ ਕਿ ਵਾਰੀ ਕਰਕੇ  ਲੜਾਈ ਹੋ ਗਈ ਸੀ ਜਿਸਦੇ ਬਾਅਦ ਲਖਵੀਰ ਸਿੰਘ  ਆਪਣੇ ਬੇਟੇ ਪਟਰੋਲ ਪੰਪ ਤੋਂ ਡੀਜਲ ਲੈ ਕੇ ਖੇਤ ਵਿੱਚ ਚਲਾ ਗਿਆ ਅਤੇ ਉਸਦੇ ਬਾਅਦ ਲਖਵੀਰ ਸਿੰਘ ਨੇ ਆਪਣੇ ਬੇਟੇ  ਦੇ ਉੱਤੇ ਡੀਜਲ ਪਾ ਕੇ ਪਹਿਲਾਂ ਤਾਂ ਉਸਨੂੰ ਅੱਗ ਦੇ ਲਗਾ ਦਿੱਤੀ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਉਸਦੇ ਬਾਅਦ ਜਗਸੀਰ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਜਗਸੀਰ ਸਿੰਘ ਦੇ ਹੱਥ ਮੱਚ ਗਏ।

ਜਗਸੀਰ ਸਿੰਘ  ਗੱਲ ਕਰਨ ਉੱਤੇ ਉਸਨੇ ਦੱਸਿਆ ਕਿ ਉਹ ਆਪਣੇ ਹਿੱਸੇ ਦੀ ਜ਼ਮੀਨ ਨੂੰ ਬੀਜਣ ਤੋਂ ਬਆਦ  ਉਸਦੇ ਬਾਅਦ ਲਖਵੀਰ ਸਿੰਘ ਆਪਣੇ ਬੇਟੇ ਨੂੰ ਖੇਤ ਵਿੱਚ ਲਿਜਾ ਕਿ ਇੱਕ ਪੀਪੀ ਵਿੱਚ ਡੀਜਲ ਲੈ ਆਇਆ ਅਤੇ ਉਸਦੇ ਬਾਅਦ ਪਹਿਲਾਂ ਤਾਂ ਉਸਨੇ ਆਪਣੇ ਬੇਟੇ ਨੂੰ ਅੱਗ ਲਗਾ ਦਿੱਤੀ ਉਸਦੇ ਬਾਅਦ ਆਪਣੇ ਆਪ ਨੂੰ ਅੱਗ ਲਗਾ ਲਈ ਜਦੋਂ ਉਸ ਨੇ ਕਿਹਾ ਕਿ ਲਖਵੀਰ ਸਿੰਘ ਦੇ ਰਿਸ਼ਤੇਦਾਰ ਨੇ ਜਗਸੀਰ ਸਿੰਘ ਉੱਤੇ ਅੱਗ ਲਗਾਉਣ ਦਾ ਇਲਜ਼ਾਮ ਲਗਾਇਆ ਹੈ।

ਮਹਿਲਕਲਾਂ ਦੇ ਪੁਲਿਸ ਅਧਿਕਾਰੀ ਏ ਐਸ ਆਈ  ਮੁਖਤਿਆਰ ਸਿੰਘ  ਨੇ ਦੱਸਿਆ ਕਿ ਲਖਵੀਰ ਸਿੰਘ ਅਤੇ ਉਸਦੇ ਬੇਟੇ ਨੂੰ ਪਹਿਲਾਂ ਤਾਂ ਮਹਿਲ ਕਲਾਂ ਦੇ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਉਥੋ ਇਨ੍ਹਾਂ ਨੂੰ ਬਰਨਾਲੇ ਦੇ ਸਰਕਾਰੀ ਹਸਪਤਾਲ ਵਿੱਚ ਰੇਫਰ ਕੀਤਾ ਗਿਆ ਹੈ ਅਤੇ ਬਰਨਾਲਾ ਤੋਂ ਪੀ॰ਜੀ॰ਆਈ ਚੰਡੀਗੜ ਰੇਫਰ ਕਰ ਦਿੱਤਾ ਗਿਆ ਹੈ ਅਤੇ ਸਾਡੀ ਜਾਂਚ ਚੱਲ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ। ਉਸ ਦੋਸ਼ੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply