ਚਾਹ ਵਾਲੇ ਨੂੰ ਝੂਠੇ ਕੇਸ ਵਿਚ ਧਮਕਾਉਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ‘ਤੇ ਮਾਮਲਾ ਦਰਜ

ਚਾਹ ਵਾਲੇ ਨੂੰ ਝੂਠੇ ਕੇਸ ਵਿਚ ਧਮਕਾਉਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ‘ਤੇ ਮਾਮਲਾ ਦਰਜ

ਹੁਸ਼ਿਆਰਪੁਰ: ਪੰਜਾਬ ਭਰ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਇਕ ਪਾਸੇ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਉਥੇ ਹੀ ਕੁੱਝ ਮੁਲਾਜ਼ਮ ਅਜੇ ਵੀ ਚੰਦ ਪੈਸਿਆਂ ਦੇ ਕਰਕੇ ਲੋਕਾਂ ਨੂੰ ਧਮਕਾ ਰਹੇ ਹਨ ਤੇ ਆਪਣੀਆਂ ਜੇਬਾ ਭਰ ਰਹੇ ਹਨ। ਇਸ ਤਰ੍ਹਾ ਦਾ ਮਾਮਲਾ ਹੁਸ਼ਿਆਰਪੁਰ ਵਿਚ ਸਾਹਮਣੇ ਆਇਆ ਹੈ ਜਿਸ ਵਿਚ ਚਾਰ ਪੁਲਿਸ ਮੁਲਾਜ਼ਮ ਇਕ ਚਾਹ ਵਾਲੇ ਨੂੰ ਨਸ਼ੇ ਦਾ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਰਿਸ਼ਵਤ ਮੰਗ ਰਹੇ ਸਨ। ਜਿਸ ਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਚਾਰ ਪੁਲਿਸ ਮੁਲਾਜ਼ਮਾ ਤੇ ਕੇਸ ਦਰਜ਼ ਕਰ ਦਿਤਾ ਹੈ।

ਪੰਜਾਬ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਤੇ ਪੁਲਿਸ  ਕੋਸ਼ਿਸ਼ਾ ਕਰ ਰਹੀ ਹੈ ਇਥੋ ਤੱਕ ਕੇ  ਵਿਧਾਨ ਸਭਾ ਵੋਟਾਂ ਦੋਰਾਨ ਨਸ਼ਾ ਸਾਰੀਆਂ ਪਾਰਟੀਆਂ ਲਈ ਖਾਸ ਮੁੱਦਾ ਰਿਹਾ ਸੀ। ਇਹੀ ਕਾਰਨ ਹੈ ਕਿ ਪੰਜਾਬ ਵਿਚ ਕੈਪਟਨ ਸਰਕਾਰ ਨੇ ਨਸ਼ੇ ਨੂੰ ਚਾਰ ਹਫਤਿਆਂ ਵਿਚ ਖਤਮ ਕਰਨ ਦੇ ਬਿਆਨ ਤੇ ਘਿਰੀ ਹੋਈ ਹੈ। ਜਿਸ ਕਾਰਨ  ਪੰਜਾਬ ਦੇ ਡੀ ਜੀ ਵੱਲੋਂ ਪੁਲਿਸ ਮੁਲਾਜ਼ਮਾ ਨੂੰ ਹਦਾਇਤ ਦਿਤੀ ਗਈ ਸੀ ਕੇ ਜੇ ਪੰਜਾਬ ਵਿਚ ਕੋਈ ਨਸ਼ੇ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਤੇ ਕੜੀ ਕਾਰਵਾਈ ਹੋਵੇਗੀ। ਪਰ ਕਈ ਮੁਲਾਜ਼ਮ ਇਸ ਗੱਲ ਦਾ ਨਜ਼ਾਇਜ ਫਾਇਦਾ ਉਠਾ ਰਹੇ ਹਨ।

ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਟਾਂਡੇ ਦਾ ਹੈ ਜਿਸ ਦੇ ਇਕ ਪਿੰਡ ਨੈਨੋਵਾਲ ਵੇਦ ਦੇ ਰਹਿਣ ਵਾਲੇ ਮਾਮੂਲੀ ਚਾਹ ਦੀ ਦੁਕਾਨ ਕਰਨ ਵਾਲੇ ਇਕ ਗਰੀਬ ਸ਼ਕਸ਼ ਨੂੰ ਪੁਲਿਸ ਵਾਲੇ ਨੇ ਧਮਕੀ ਦੇਕੇ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਬਾਅਦ ਮਾਮਲਾ 9000 ਰੁਪਏ ਤੇ ਨਿਪਟਾ ਦਿਤਾ ਸੀ। ਪੀੜਤ ਇੰਦਰਜੀਤ ਨੇ ਦੱਸਿਆ ਪੁਲਿਸ ਵਾਲੇ ਚਿੱਟੇ ਦੇ ਕੇਸ ਵਿਚ ਫਸਾਉਣ ਦੀ ਧਮਕੀ ਦਿੰਦੇ ਸਨ ਤੇ 9000 ਤੇ ਗੱਲ ਮੁੱਕਣ ਤੇ ਪੁਲਿਸ ਵਾਲੇ ਪੈਸੇ ਲੈਕੇ ਚਲਦੇ ਬਣੇ।

ਪੀੜਤ ਨੇ ਆਪਣੀ ਸ਼ਿਕਾਇਤ ਥਾਣਾ ਟਾਂਡਾ  ਵਿਚ ਦਰਜ਼ ਕਰਵਾਈ । ਜਿਸ ਵਿਚ ਏ ਅੇੱਸ ਆਈ ਕੁਲਦੀਪ ਸਿੰਘ, ਪਰਮਜੀਤ ਸਿੰਘ ਹਵਲਦਾਰ ਤੇ ਦੋ ਮਹਿਲਾ ਮੁਲਾਜ਼ਮ ਵੀ ਸ਼ਾਮਿਲ ਸਨ। ਉਥੇ ਮੌਕੇ ਤੇ ਨਾਲ ਲਗਦੀਆਂ ਦੁਕਾਨਾ ਦੇ ਮਾਲਕਾਂ ਨੇ ਵੀ ਦੱਸਿਆ ਕੇ ਪੁਲਿਸ ਵਾਲੇ ਉਹਨਾ ਨਾਲ ਧੱਕਾ ਕਰਦੇ ਹਨ ਤੇ ਉਹਨਾ ਨੂੰ ਵੀ ਇੰਨਸਾਫ ਮਿਲਣਾ ਚਾਹੀਦਾ ਹੈ। ਉਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply