Latest Update

ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਸਫ਼ਲ ਟੂਰਨਾਮੈਂਟ ਦਾ ਆਯੋਜਨ

ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਸਫ਼ਲ ਟੂਰਨਾਮੈਂਟ ਦਾ ਆਯੋਜਨ

ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਜਿੱਤਿਆ ਫਾਈਨਲw
2318921796_10158800310710335_5351743165560957332_nਕੱਲ੍ਹ ਓਂਟਾਰੀਓ ਕਬੱਡੀ ਫੈਡਰੇ਼ਸ਼ਨ ਵਲੋਂ ਮੇਫੀਲਡ ਅਤੇ ਏਅਰਪੋਰਟ ਰੋਡ ਉਤੇ ਸਥਿਤ ਸਿੱਖ ਹੈਰੀਟੇਜ ਸੈਟਰ ਵਿਖੇ ਇਸ ਸੀਜਨ ਦਾ ਕਬੱਡੀ ਦਾ ਦੂਜਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੁਰਨਾਮੈਂਟ ਦੀ ਤਿਆਰੀ ਇਕ ਹਫਤੇ ਤੋ ਵੀ ਘੱਟ ਸਮੇਂ ਦੇ ਅੰਦਰ ਕੀਤੀ ਗਈ, ਜਿਸ ਵਿਚ ਰਿਕਾਰਡਤੋੜ ਦਰਸ਼ਕ ਪਹੁੰਚੇ। ਫੈਡਰੇਸ਼ਨ ਦੇ ਪ੍ਰਧਾਨ ਜਿੰਦਰ ਬੁੱਟਰ ਨੇ ਸਿੱਖ ਹੈਰੀਟੇਜ ਸੈਟਰ ਦੇ ਪ੍ਰਬੰਧਕਾਂ ਵਲੋ ਸਮੇ ਸਿਰ ਮੈਦਾਨ ਦੇਣ ਉਤੇ ਉਨ੍ਹਾਂ ਦਾ ਧੰਨਵਾਦ ਕੀਤਾ, ਜਿਸ ਕਾਰਨ ਇਹ ਟੂਰਨਾਮੈਟ ਸੰਭਵ ਹੋ ਸਕਿਆ ਹੈ। ਇਸ ਟੁਰਨਾਮੈਟ ਵਿਚ ਪਹਿਲਾਂ ਦੇ ਮੁਕਾਬਲੇ ਮੈਚ ਵੀ ਕਾਫ਼ੀ ਦਿਲਚਸਪ ਰਹੇ।
ਪਿਛਲੇ ਕੱਪ ਦੀ ਜੇਤੂ ਟੀਮ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਜਿਥੇ ਪਹਿਲਾ ਹੀ ਮੈਚ ਲਾਇਨਜ਼ ਸਪੋਰਟਸ ਕਲੱਬ ਨੂੰ ਹਾਰ ਗਈ, ਉਥੇ ਹੀ ਦੂਸਰੇ ਮੈਚ ਵਿਚ ਵੀ ਚੰਗਾ ਪ੍ਰਦਰਸ਼ਨ ਨਾ ਕਰ ਸਕੀ।
ਫਾਈਨਲ ਵਿਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਓਂਟਾਰੀਓ ਖਾਲਸਾ ਦਰਬਾਰ ਦੇ ਮੁਕਾਬਲੇ ਹੋਏ, ਜਿਸ ਵਿਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ 38 ਦੇ ਮੁਕਾਬਲੇ 46 ਅੰਕਾਂ ਨਾਲ ਓਂਟਾਰੀਓ ਖਾਲਸਾ ਦਰਬਾਰ ਨੂੰ ਹਰਾਇਆ। ਟੂਰਨਾਮੈਟ ਵਿਚ ਹੋਏ ਮੈਚਾਂ ਵਿਚ ਹਾਰ ਜਿੱਤ ਦਾ ਵੇਰਵਾ ਇਸ ਪ੍ਰਕਾਰ ਹੈ:
-ਪਹਿਲੇ ਮੈਚ ਵਿਚ ਲਾਇਨਜ਼ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 30 ਦੇ ਮੁਕਾਬਲੇ 34 ਅੰਕ ਹਾਸਿਲ ਕਰਕੇ ਮਾਤ ਦਿੱਤੀ।
-ਦੂਸਰਾ ਮੈਚ ਬਰੈਂਪਟਨ ਟੋਰਾਂਟੋ ਸਪੋਰਟਸ ਕਲੱਬ ਅਤੇ ਬਾਬਾ ਕਾਹਨਦਾਸ ਸਪੋਰਟਸ ਕਲੱਬ ਵਿਚਕਾਰ ਖੇਡਿਆ ਗਿਆ, ਜਿਸ ਨੂੰ ਬਰੈਪਟਨ ਟੋਰਾਂਟੋ ਸਪੋਰਟਸ ਕਲੱਬ ਨੇ 35 ਅੰਕ ਹਾਸਿਲ ਕਰਕੇ ਆਸਾਨੀ ਨਾਲ ਜਿੱਤ ਲਿਆ, ਜਦਕਿ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਦੇ ਅੰਕ 25 ਰਹੇ।
-ਯੰਗ ਕਬੱਡੀ ਕਲੱਬ ਟੋਰਾਂਟੋ ਅਤੇ ਓਟਾਰੀਓ ਕਬੱਡੀ ਕਲੱਬ ਵਿਚਕਾਰ ਹੋਏ ਤੀਸਰੇ ਮੈਚ ਵਿਚ ਯੰਗ ਕਬੱਡੀ ਕਲੱਬ ਟੋਰਾਂਟੋ ਨੇ 30 ਦੇ ਮੁਕਾਬਲੇ 34 ਅੰਕ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ।
-ਚੌਥਾ ਮੈਚ ਬਾਬਾ ਕਾਹਨ ਦਾਸ ਤੇ ਮੈਟਰੋ ਸਪੋਰਟਸ ਕਲੱਬ ਵਿਚਕਾਰ ਖੇਡਿਆ ਗਿਆ, ਜਿਸ ਵਿਚ ਮੈਟਰੋ ਸਪੋਰਟਸ ਕਲੱਬ ਨੇ ਸਾਢੇ 34 ਅੰਕ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ ਜਦਕਿ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਦੇ ਅੰਕ 29 ਰਹੇ।
-ਯੰਗ ਕਬੱਡੀ ਕਲੱਬ ਟੋਰਾਂਟੋ ਅਤੇ ਇੰਟਰਨੈਸ਼ਨਲ ਸਪੋਰਟਸ ਕਲੱਬ ਵਲੋ ਖੇਡੇ ਗਏ ਪੰਜਵੇ. ਮੈਚ ਵਿਚ ਯੰਗ ਕਬੱਡੀ ਕਲੱਬ ਟੋਰਾਂਟੋ ਨੇ 33 ਅੰਕ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਉਥੇ ਹੀ ਇੰਟਰਨੈਸ਼ਨਲ ਸਪੋੰਰਟਸ ਕਲੱਬ ਦੀ ਟੀਮ 30 ਅੰਕ ਹੀ ਹਾਸਿਲ ਕਰ ਸਕੀ।
-ਛੇਵੇ ਮੈਚ ਵਿਚ ਓਕੇਡੀ ਨੇ 35 ਤੇ ਲਾਇਨਜ਼ ਮਾਲਟਨ ਕਲੱਬ ਨੇ ਲਾਇਨਜ਼ ਸਪੋਰਟਸ ਕਲੱਬ ਨੇ 29 ਅੰਕ ਹਾਸਿਲ ਕੀਤੇ।
-ਸੱਤਵੇ ਮੈਚ ਵਿਚ ਓਕੇਡੀ ਨੇ 35 ਅਤੇ ਬਰੈਂਪਟਨ ਟੋਰਾਂਟੋ ਸਪੋਰਟਸ ਕਲੱਬ ਨੇ 33 ਅੰਕ ਹਾਸਿਲ ਕੀਤੇ।
-ਅੱਠਵੇ ਮੈਚ ਵਿਚ ਮੈਟਰੋ ਸਪੋਰਟਸ ਕਲੱਬ ਨੇ ਓਕੇਡੀ ਨੂੰ 32 ਦੇ ਮੁਕਾਬਲੇ 34 ਅੰਕਾਂ ਨਾਲ ਹਰਾਇਆ।
-ਨੌਵੇ. ਮੈਚ ਵਿਚ ਮੈਟਰੋ ਸਪੋਰਟਸ ਕਲੱਬ ਨੇ 32 ਅਤੇ ਯੰਗ ਕਬੱਡੀ ਕਲੱਬ ਟੋਰਾਂਟੋ ਸਿਰਫ਼ 20 ਅੰਕ ਹੀ ਹਾਸਿਲ ਕਰ ਸਕਿਆ।
-ਦਸਵੇ ਮੁਕਾਬਲੇ ਵਿਚ ਲਾਇਨਜ਼ ਸਪੋਰਟਸ ਕਲੱਬ ਨੇ 37 ਅਤੇ ਓਕੇਸੀ ਨੇ 30 ਅੰਕ ਹਾਸਿਲ ਕੀਤੇ।
ਇਸ ਟੂਰਨਾਮੈਂਟ ਦਾ ਬੈਸਟ ਰੇਡਰ ਸੰਦੀਪ ਲੁੱਧੜ ਅਤੇ ਬੈਸਟ ਸਟਾਪਰ ਜੱਗਾ ਚਿੱਟੀ ਵਾਲਾ ਅਤੇ ਕਾਹਲਵਾਂ ਵਾਲਾ ਭਲਵਾਨ ਰਹੇ। ਇਸ ਟੂਰਨਾਮੈਂਟ ਵਿਚ ਅੰਡਰ 21 ਦੀਆਂ ਟੀਮਾਂ ਵਲੋ ਵੀ ਮੈਚ ਖੇਡੇ ਗਏ।
ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਜਿਥੇ ਮੈਬਰ ਆਫ਼ ਪਾਰਲੀਆਮੈਟ ਰਾਜ ਗਰੇਵਾਲ ਨੇ ਹਾਜਰੀ ਲਗਵਾਈ ਉਥੇ ਹੀ ਸਿਟੀ ਕੌਸਲਰ ਗੁਰਪ੍ਰੀਤ ਢਿੱਲੋਂ ਅਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਤੇ ਨਾਲ ਨਾਲ ਪੀਸੀ ਪਾਰਟੀ ਤੋ ਉਮੀਦਵਾਰ ਪ੍ਰਭਮੀਤ ਸਰਕਾਰੀਆ, ਅਮਰਜੋਤ ਸੰਧੂ ਅਤੇ ਪੀਸੀ ਪਾਰਟੀ ਦੇ ਨੁਮਾਂਇੰਦੇ ਗੁਰਦੇਵ ਗਿੱਲ, ਡਾਇਰੈਕਟਰ ਫੰਡ ਰੇਜਿ਼ੰਗ ਹਰਦੀਪ ਗਰੇਵਾਲ, ਜਰਮਨਜੀਤ ਸਿੰਘ, ਨਿੱਕ ਗਹੂਨੀਆ ਅਤੇ ਹੋਰ ਮੈਬਰ ਮੌਜੂਦ ਰਹੇ।
ਮੈਟਰੋ ਪੰਜਾਬੀ ਸਪੋਰਟਸ ਐਡ ਕਲਚਰ ਕਲੱਬ ਵਲੋ ਮੈਬਰਾਂ ਪਿੰਕੀ ਢਿੱਲੋ, ਬਲਰਾਜ ਚੀਮਾ, ਗੋਗਾ ਗਹੂਨੀਆ, ਮਲਕੀਤ ਦਿਓਲ, ਕਾਲਾ ਹੰਸ, ਸੁੱਖਾ ਮਾਨ, ਅਵਤਾਰ ਸਿੰਘ ਪੂਨੀਆ ਅਤੇ ਭੁਪਿੰਦਰ ਸਿੰਘ ਚੀਮਾ ਨੇ ਫੈਡਰ਼ੇਸ਼ਨ ਦਾ ਇਕ ਸਫ਼ਲ ਟੂਰਨਾਮੈਟ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਆਪਣੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਖਾਸ ਤੌਰ ਉਤੇ ਟੀਮ ਮੈਬਰਾਂ ਨੂੰ ਮੁਬਾਰਕਾਂ ਦਿੱਤੀਆਂ।

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com