ਅਕਾਲੀ ਦਲ ਦਾ ਪ੫ਦਰਸ਼ਨ ਡਰਾਮੇਬਾਜ਼ੀ : ਕਾਂਗਰਸੀ ਆਗੂ

ਪੱਤਰ ਪ੍ਰੇਰਕ, ਲੁਧਿਆਣਾ : ਕਰੀਬ ਤਿੰਨ ਮਹੀਨੇ ਤੋਂ ਸੱਤਾ ਤੇ ਕਾਬਜ ਹੋਈ ਕਾਂਗਰਸ ਸਰਕਾਰ ਖ਼ਿਲਾਫ਼ ਸੋਮਵਾਰ ਅਕਾਲੀ-ਭਾਜਪਾ ਦੇ ਵਰਕਰਾਂ ਤੇ ਆਗੂਆਂ ਨੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਧਰਨਾ ਪ੫ਦਰਸ਼ਨ ਕੀਤਾ ਤੇ ਮੌਜੂਦਾ ਸਰਕਾਰ ਦੇ ਤਿੰਨ ਮਹੀਨੇ ਦੇ ਕਾਰਜਕਾਲ ਨੂੰ ਸਿਰਫ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਪਰ ਦੂਜੇ ਪਾਸੇ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਇਸ ਪ੫ਦਰਸ਼ਨ ਨੂੰ ਡਰਾਮੇਬਾਜ਼ੀ ਦਸਦਿਆਂ ਕਿਹਾ ਕਿ ਪਿਛਲੇ 10 ਸਾਲ ਸੱਤਾ ‘ਤੇ ਕਾਬਜ਼ ਰਹੀ ਅਕਾਲੀ-ਭਾਜਪਾ ਨੇ ਸੂਬੇ ਨੂੰ ਕੰਗਾਲ ਕਰ ਦਿੱਤਾ, ਜਿਸ ਵਜ੍ਹਾ ਨਾਲ ਲੋਕਾਂ ਨੇ ਇਨ੍ਹਾਂ ਤੋਂ ਮੂੰਹ ਫੇਰਦੇ ਹੋਏ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਅਕਾਲੀ-ਭਾਜਪਾ ਆਪਣੀਆਂ ਨਕਾਮੀਆਂ ਲੁਕਾਉਣ ਲਈ ਅਜਿਹੀ ਡਰਾਮੇਬਾਜ਼ੀ ਕਰ ਰਹੀ ਹੈ।

ਇਸ ਸਬੰਧੀ ਹਲਕਾ ਪੂਰਬੀ ਦੇ ਵਾਰਡ-8 ਦੇ ਸੀਨੀਅਰ ਕਾਂਗਰਸੀ ਆਗੂ ਹੈਪੀ ਰੰਧਾਵਾ, ਵਾਰਡ-5 ਤੋਂ ਦਿਨੇਸ਼ ਸ਼ਰਮਾ, ਯੂਥ ਆਗੂ ਅੰਕੁਰ ਸ਼ਰਮਾ, ਸਾਬਕਾ ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਵਰਿੰਦਰ ਸਹਿਗਲ, ਚੌਧਰੀ ਚਮਨ ਲਾਲ, ਗੁਰਿੰਦਰ ਰੰਧਾਵਾ, ਵਿਕਰਮ ਪਹਿਲਵਾਨ, ਪਿਤਾਂਜਲੀ ਸ਼ਰਮਾ, ਸੁਨੀਲ ਬੱਬੀ ਦਾ ਕਹਿਣਾ ਹੈ ਕਿ 10 ਸਾਲ ਰਾਜ ਭਾਗ ਭੋਗਣ ਵਾਲੀ ਅਕਾਲੀ ਦਲ ਨੂੰ ਹਾਰ ਕਬੂਲ ਨਹੀਂ ਹੋ ਰਹੀ। ਪਰ ਲੋਕ ਸਭ ਜਾਣਦੇ ਹਨ ਕਿ ਸੱਚਾਈ ਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਤੌਰ ਤੇ ਸੂਬੇ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਹ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply