ਖ਼ੂਨਦਾਨ ਨਾਲ ਬਚਦੀਆਂ ਹਨ ਕਈ ਕੀਮਤੀ ਜਾਨਾਂ : ਚੀਮਾ

ਪੱਤਰ ਪ੍ਰੇਰਕ, ਝਬਾਲ : ਖ਼ੂਨਦਾਨ ਇਕ ਮਹਾਦਾਨ ਹੈ ਅਤੇ ਦਾਨ ਕੀਤੇ ਗਏ ਖ਼ੂਨ ਨਾਲ ਲੋੜ ਪੈਣ ‘ਤੇ ਕਈ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਸਰਪੰਚ ਮੋਨੂੰ ਚੀਮਾ ਨੇ ‘ਦਿ ਸਟਾਰ ਰਾਇਲ ਕਲੱਬ ਝਬਾਲ’ ਵੱਲੋਂ ਪ੍ਰਧਾਨ ਰਮੇਸ਼ ਕੁਮਾਰ ਬੰਟੀ ਸ਼ਰਮਾ ਦੀ ਅਗਵਾਈ ‘ਚ ਸਥਾਨਕ ਸੂਰਤਾ ਸਿੰਘ ਹਸਪਤਾਲ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਸਰਪੰਚ ਮੋਨੂੰ ਚੀਮਾ ਨੇ ਕਿਹਾ ਕਿ ਕਲੱਬ ਵੱਲੋਂ ਖ਼ੂਨਦਾਨ ਕੈਂਪ ਲਗਾਉਣ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਇਸ ਮੌਕੇ ਕਲੱਬ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕਰਦਿਆਂ ਕਿਹਾ ਕਿ ਸਰਪੰਚ ਸੋਨੂੰ ਚੀਮਾ ਦੀ ਅਗਵਾਈ ‘ਚ ਉਨ੍ਹਾਂ ਵੱਲੋਂ ਅੱਗੇ ਵੀ ਲੋਕ ਭਲਾਈ ਦੇ ਕੰਮਾ ਲਈ ਸਹਿਯੋਗ ਜਾਰੀ ਰੱਖਿਆ ਜਾਵੇਗਾ। ਪ੍ਰਧਾਨ ਰਮੇਸ਼ ਕੁਮਾਰ ਬੰਟੀ ਸ਼ਰਮਾ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ ‘ਚ ਨੌਜਵਾਨਾਂ ਵੱਲੋਂ ਪੂਰੀ ਉਤਸੁਕਤਾ ਨਾਲ ਹਿੱਸਾ ਲੈਂਦਿਆਂ ਆਪਣਾ ਖੂਨਦਾਨ ਕੀਤਾ ਗਿਆ ਹੈ। 46 ਦਾਨੀਆਂ ਵੱਲੋਂ ਇਸ ਮਹਾਦਾਨ ‘ਚ ਹਿੱਸਾ ਪਾ ਕੇ ਖੂਨਦਾਨ ਦੀ ਮਹੱਤਤਾ ਲਈ ਆਪਣੀ ਜਿੰਮੇਵਾਰੀ ਨਿਭਾਈ ਗਈ ਹੈ। ਸ੍ਰੀ ਗੁਰੂ ਰਾਮਦਾਸ ਮੈਡੀਕਲ ਇੰਸਟੀਚਿਊਟ ਰਿਸਰਚ ਸੈਂਟਰ ਵੱਲ੍ਹਾ ਦੀ ਬਲੱਡ ਬੈਂਕ ਦੇ ਖ਼ੂਨਦਾਨ ਕੈਪਾਂ ਦੇ ਇੰਚਾਰਜ ਬਲਵਿੰਦਰ ਸਿੰਘ ਬੱਲ ਨੇ ਦੱਸਿਆ ਕਿ ਖ਼ੂਨਦਾਨ ਕਰਨ ਵਾਲੇ ਦਾਨੀਆਂ ਦੇ ਸਾਰੇ ਟੈਸਟ ਸੰਸਥਾ ਵੱਲੋਂ ਜਿਥੇ ਮੁਫ਼ਤ ਕੀਤੇ ਜਾਣਗੇ ਉਥੇ ਹੀ ਹਰ ਦਾਨੀ ਸੱਜਣ ਨੂੰ ਇਕ ਸਰਟੀਫੀਕੇਟ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਅਧਾਰ ‘ਤੇ ਲੋੜ ਪੈਣ ‘ਤੇ ਉਹ ਆਪ ਜਾਂ ਕਿਸੇ ਲੋੜਵੰਦ ਨੂੰ ਮੁਫ਼ਤ ਖ਼ੂਨ ਦੀ ਸਹੂਲਤ ਪ੍ਰਦਾਨ ਕਰਵਾ ਸਕਦਾ ਹੈ। ਇਸ ਮੌਕੇ ਡਾ. ਬਲਜੀਤ ਸਿੰਘ, ਭੁਪਿੰਦਰ ਸਿੰਘ ਘਈ, ਸਤਨਾਮ ਸਿੰਘ ਐਮਾਂ, ਡਾ. ਹਰੀਸ਼ ਸ਼ਰਮਾ, ਲੱਖਾ ਮੱਝੂਪੁਰ, ਸੁਖਬੀਰ ਸਿੰਘ ਕੋਟ, ਮਨੂੰ ਬਿਘਆੜੀ, ਲਵ ਮਾਲੂਵਾਲ, ਨਿਸ਼ਾਨ ਪ੍ਰਤਾਪ ਜੋਤ ਝਬਾਲ, ਸੱਜਣ ਸਿੰਘ ਮਲ੍ਹਵਈ, ਜੱਗਾ ਸਵਰਗਾਪੁਰੀ, ਰਾਮ ਸਿੰਘ ਨਾਮਧਾਰੀ, ਬਖਸ਼ੀਸ਼ ਸਿੰਘ ਗੁੱਜਰ, ਲਵਜੀਤ ਸਿੰਘ ਘਈ, ਅਵਤਾਰ ਸਿੰਘ ਛੀਨਾ ਜਿਊਲਰਜ਼, ਚਾਂਦ ਸੂਦ, ਗੁਰਜੀਤ ਸਿੰਘ ਜੀਓਬਾਲਾ ਆਦਿ ਮੌਜ਼ੂਦ ਸਨ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply