ਹੁਣ ਇੱਕ ਹੋਰ ਜੱਜ ਨੇ ਕਹਿ ਦਿੱਤਾ: ਗਾਂ ਨੂੰ ਮਾਂ ਦਾ ਦਰਜਾ ਦੇਣਾ ਹੀ ਚਾਹੀਦੈ

ਹੁਣ ਇੱਕ ਹੋਰ ਜੱਜ ਨੇ ਕਹਿ ਦਿੱਤਾ: ਗਾਂ ਨੂੰ ਮਾਂ ਦਾ ਦਰਜਾ ਦੇਣਾ ਹੀ ਚਾਹੀਦੈ

gau mata
ਹੈਦਰਾਬਾਦ, 11 ਜੂਨ ((ਪੰਜਾਬੀ ਰਿਪੋਟਰ ))- ਹੈਦਰਾਬਾਦ ਹਾਈ ਕੋਰਟ ਦੇ ਜਸਟਿਸ ਬੀ. ਸ਼ਿਵਾ ਸ਼ੰਕਰ ਰਾਓ ਨੇ ਗਊ ਨੂੰ ਪਵਿੱਤਰ ਜਾਨਵਰ ਤੇ ਕੌਮੀ ਵਿਰਾਸਤ ਦੱਸਦੇ ਹੋਏ ਕਿਹਾ ਹੈ ਕਿ ਗਊ ਮਾਂ ਅਤੇ ਪਰਮਾਤਮਾ ਦੇ ਬਰਾਬਰ ਹੈ ਤੇ ਗਊ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇਣਾ ਚਾਹੀਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਪਸ਼ੂਆਂ ਦੇ ਕਾਰੋਬਾਰੀ ਰਾਮਾਵਤ ਵਲੋਂ ਹਾਈ ਕੋਰਟ ਵਿੱਚ ਦਾਖਲ ਕੀਤੀ ਪਟੀਸ਼ਨ ਦੀ ਸੁਣਵਾਈ ਦੌਰਾਨ ਜਸਟਿਸ ਸ਼ਿਵਾ ਨੇ ਉਕਤ ਗੱਲ ਕਹੀ। ਕੁਝ ਦਿਨ ਪਹਿਲਾਂ ਰਾਜਸਥਾਨ ਹਾਈ ਕੋਰਟ ਦੇ ਇੱਕ ਜੱਜ ਨੇ ਵੀ ਗਊ ਨੂੰ ਕੌਮੀ ਪਸ਼ੂ ਦਾ ਦਰਜਾ ਦੇਣ ਦੀ ਗੱਲ ਕਹੀ ਸੀ।
ਅਸਲ ਵਿੱਚ ਰਾਮਾਵਤ ਨੇ ਆਪਣੀਆਂ ਜ਼ਬਤ ਕੀਤੀਆਂ 63 ਗਊਆਂ ਦੀ ਕਸਟਡੀ ਲਈ ਹੇਠਲੀ ਅਦਾਲਤ ਨੂੰ ਅਪੀਲ ਕੀਤੀ ਸੀ। ਹੇਠਲੀ ਅਦਾਲਤ ਵਿੱਚ ਅਪੀਲ ਰੱਦ ਹੋਣ ਪਿਛੋਂ ਉਸ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ। ਉਸ ਦਾ ਕਹਿਣਾ ਹੈ ਕਿ ਉਹ ਗਊਆਂ ਚਾਰਨ ਲਈ ਆਪਣੇ ਪਿੰਡ ਦੇ ਨੇੜੇ ਪਿੰਡ ਚੰਨ ਪੱਲੀ ਲੈ ਕੇ ਗਿਆ ਸੀ। ਦੂਸਰੀ ਧਿਰ ਦਾ ਕਹਿਣਾ ਹੈ ਕਿ ਉਹ ਗਊਆਂ ਨੂੰ ਵੇਚਣ ਲਈ ਲੈ ਗਿਆ ਸੀ ਤਾਂ ਜੋ ਬਕਰੀਦ ਮੌਕੇ ਗਊ ਮਾਸ ਵਿਕ ਸਕੇ। ਜਸਟਿਸ ਬੀ. ਸ਼ਿਵਾ ਨੇ ਰਾਮਾਵਤ ਦੀ ਅਪੀਲ ਰੱਦ ਕਰਦੇ ਹੋਏ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ। ਉਨ੍ਹਾਂ ਸੁਪਰੀਮ ਕੋਰਟ ਦੀ ਟਿੱਪਣੀ ਦਾ ਜ਼ਿਕਰ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਮੁਸਲਮਾਨਾਂ ਨੂੰ ਬਕਰੀਦ ਮੌਕੇ ਸਿਹਤਮੰਦ ਗਊਆਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਖਾਣ ਦਾ ਕੋਈ ਸੰਵਿਧਾਨਕ ਅਧਿਕਾਰ ਨਹੀਂ ਹੈ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply