ਯੂ.ਕੇ. ਚੋਣਾਂ: ਪੰਜਾਬੀਆਂ ਦੀ ਜਿੱਤ ‘ਤੇ ਨੈਸ਼ਨਲ ਗੱਤਕਾ ਐਸੋ., ਪੰਜਾਬੀ ਕਲਚਰਲ ਕੌਂਸਲ ਵੱਲੋਂ ਵਧਾਈਆਂ


June 11, 2017 | By (Panjabi News Team)ਚੰਡੀਗੜ੍ਹ: ਬਰਤਾਨੀਆਂ ਦੀਆਂ ਹੋਈਆਂ ਸੰਸਦੀ ਚੋਣਾਂ ਵਿਚ ਪੰਜਾਬੀ ਉਮੀਦਵਾਰਾਂ ਨੂੰ ਮਿਲੀ ਸਫਲਤਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਪੰਜਾਬੀ ਕਲਚਰਲ ਕੌਂਸਲ ਨੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਪਹਿਲੀ ਸਿੱਖ ਸੰਸਦ ਮੈਂਬਰ ਔਰਤ ਪ੍ਰੀਤ ਕੌਰ ਗਿੱਲ, ਸੀਮਾ ਮਲਹੋਤਰਾ ਅਤੇ ਵਰਿੰਦਰ ਸ਼ਰਮਾ ਦੀ ਹਾਊਸ ਆਫ ਕਾਮਨਜ਼ ਲਈ ਹੋਈ ਵੱਡੀ ਜਿੱਤ ‘ਤੇ ਵਧਾਈ ਭੇਜੀ ਹੈ।

ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੇਸੀ (ਜੇਤੂ)

ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੇਸੀ (ਜੇਤੂ)

ਇਕ ਸਾਂਝੇ ਬਿਆਨ ਵਿਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਪੰਜਾਬੀ ਕਲਚਰਲ ਕੌਂਸਲ ਦੇ ਮੀਤ ਚੇਅਰਮੈਨ ਰਘਬੀਰ ਚੰਦ ਸ਼ਰਮਾ ਨੇ ਸ. ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਸ੍ਰੀਮਤੀ ਮਲਹੋਤਰਾ ਅਤੇ ਸ੍ਰੀ ਸ਼ਰਮਾ ਨੂੰ ਸੰਸਦ ਮੈਂਬਰ ਬਣਨ ‘ਤੇ ਭੇਜੀ ਵਧਾਈ ਵਿੱਚ ਵੱਡੀਆਂ ਉਮੀਦਾਂ ਜਤਾਈਆਂ ਹਨ। ਉਨ੍ਹਾਂ ਕਿਹਾ ਕਿ ਸਲੋਹ ਹਲਕੇ ਦੇ ਵੋਟਰਾਂ ਨੇ ਢੇਸੀ ਵਰਗੇ ਮਿਹਨਤੀ ਤੇ ਕਾਬਲ ਨੌਜਵਾਨ ਨੂੰ ਬਰਤਾਨਵੀ ਸੰਸਦ ਵਿਚ ਭੇਜਿਆ ਹੈ ਜਿਸ ਦਾ ਅਸਰ ਸਮੁੱਚੇ ਯੂਰਪ ਵਿਚ ਪਵੇਗਾ।

HS Grewal Dy Dir and raghbir chand sharma

ਰਘਬੀਰ ਚੰਦ ਸ਼ਰਮਾ ਅਤੇ ਹਰਜੀਤ ਸਿੰਘ ਗਰੇਵਾਲ

ਉਨ੍ਹਾਂ ਕਿਹਾ ਕਿ ਹੁਣ ਸਿੱਖਾਂ ਅਤੇ ਪੰਜਾਬੀਆਂ ਦੀ ਆਵਾਜ਼ ਬਰਤਾਨਵੀ ਸੰਸਦ ਵਿਚ ਬਿਹਤਰ ਤਰੀਕੇ ਨਾਲ ਉਠ ਸਕੇਗੀ ਕਿਉਂਕਿ ਸ. ਢੇਸੀ ਅਤੇ ਪ੍ਰੀਤ ਕੌਰ ਗਿੱਲ ਬਰਤਾਨਵੀ ਭਾਈਚਾਰੇ ਵਿਚ ਪ੍ਰਵਾਨਿਤ ਅਤੇ ਆਦਰਯੋਗ ਸ਼ਖਸੀਅਤਾਂ ਹਨ ਅਤੇ ਗੁਰਦਵਾਰਿਆਂ ਦੀ ਸੰਗਤ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸੰਸਦ ਮੈਂਬਰ ਚਲੰਤ ਮਾਮਲਿਆਂ ਅਤੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਗਿਆਨਵਾਨ ਹੋਣ ਕਰਕੇ ਹਾਉਸ ਆਫ ਕਾਮਨਜ਼ ਅੰਦਰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਦੇ ਮੁੱਦੇ ਚੁੱਕਣ ਲਈ ਬਿਹਤਰ ਯੋਗਤਾ ਰੱਖਦੇ ਹਨ।

ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਕਿਹਾ ਕਿ ਸ. ਢੇਸੀ ਨੇ ਮਿਹਨਤ ਕਰਕੇ ਯੂ.ਕੇ. ਵਿੱਚ ਵਿਰਾਸਤੀ ਖੇਡ ਗੱਤਕਾ ਦੀ ਪ੍ਰਫੁੱਲਤਾ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਯੂ.ਕੇ. ਗੱਤਕਾ ਫ਼ੈਡਰੇਸ਼ਨ ਦੇ ਪ੍ਰਧਾਨ ਵਜੋਂ ਪਿਛਲੇ ਪੰਜ ਸਾਲਾਂ ਤੋਂ ਉਹ ਲਗਾਤਾਰ ਗੱਤਕੇ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਕਰਵਾ ਰਹੇ ਹਨ।

ਇਸੇ ਦੌਰਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਰਘਬੀਰ ਚੰਦ ਸ਼ਰਮਾ ਨੇ ਸ਼੍ਰੀ ਵਰਿੰਦਰ ਸ਼ਰਮਾ ਦੀ ਈਲਿੰਗ, ਸਾਊਥਹਾਲ ਸੀਟ ਤੋਂ ਲਗਾਤਾਰ ਚੌਥੀ ਵਾਰ ਸ਼ਾਨਦਾਰ ਜਿੱਤ ‘ਤੇ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਸਬੰਧਤ ਖ਼ਬਰ:

ਬਰਤਾਨੀਆ ਦੀ ਸੰਸਦ ‘ਚ ਪਹੁੰਚੀ ਪਹਿਲੀ ਸਿੱਖ ਬੀਬੀ ਪ੍ਰੀਤ ਕੌਰ ਗਿੱਲ …Tweet

Related Topics: Preet Kaur Gill, Sikhs In UK, Tanmanjit Singh Dhesi

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply