Latest Update

ਬਿਨਾਂ¡ਪੇਪਰਾਂ ਵਾਲੇ ਭਾਰਤੀ ਪਾਸਪੋਰਟ ਬਣਾਉਣ ਲਈ ਸੁਚੇਤ ਹੋਣ

ਸੀਐਨਟੀ 700

ਇਟਲੀ ‘ਚ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਕੁੜੀਆਂ ਤੁਰੰਤ ਦੂਤਘਰ ਨਾਲ ਸੰਪਰਕ ਕਰਨ

ਬਲਵਿੰਦਰ ਸਿੰਘ ਿਢੱਲਂੋ, ਰੋਮ : ਇਟਲੀ ਦੇ ਹਰ ਭਾਰਤੀ ਨੂੰ ਭਾਰਤੀ ਦੂਤਘਰ ਰੋਮ ਵੱਲੋਂ ਕੌਂਸਲਰ ਸੇਵਾਵਾਂ ਨਿਰਵਿਘਨ ਤੇ ਪਹਿਲ ਦੇ ਆਧਾਰ ‘ਤੇ ਪ੫ਦਾਨ ਕਰਵਾਉਣਾ ਹੀ ਸਾਡਾ ਸਭ ਦਾ ਮੁੱਖ ਮਕਸਦ ਹੈ। ਇਨ੍ਹਾਂ ਵਿਚਾਰਾਂ ਦਾ ਪ੫ਗਟਾਵਾ ਸ਼੫ੀਮਤੀ ਸਾਰੂਚੀ ਸ਼ਰਮਾ ਫਸਟ ਸੈਕਟਰੀ ਭਾਰਤੀ ਦੂਤਘਰ ਰੋਮ ਨੇ ਇਟਾਲੀਅਨ ਪੰਜਾਬੀ ਪ੫ੈੱਸ ਕਲੱਬ ਦੇ ਨੁਮਾਇੰਦੇ ਨਾਲ ਕਰਦਿਆਂ ਕਿਹਾ ਕਿ ਜਿਹੜੇ ਕੁਝ ਗ਼ਲਤ ਅਨਸਰ ਇਟਲੀ ਦੇ ਭੋਲੇ ਭਾਲੇ ਭਾਰਤੀਆਂ ਨੂੰ ਦੂਤਘਰ ਦੇ ਨਾਮ ਉਪਰ ਗੁੰਮਰਾਹ ਕਰਕੇ ਉਨ੍ਹਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦੇ ਹਨ ਉਨ੍ਹਾਂ ਤੋਂ ਇਟਲੀ ਦੇ ਭਾਰਤੀ ਸਾਵਧਾਨ ਰਹਿਣ¢ਸ਼੫ੀਮਤੀ ਸ਼ਰਮਾ ਨੇ ਕਿਹਾ ਕਿ ਜਿਸ ਵੀ ਭਾਰਤੀ ਨੂੰ ਭਾਰਤੀ ਦੂਤਘਰ ਰੋਮ ਤੋਂ ਕੌਂਸਲਰ ਸੇਵਾਵਾਂ ਦੀ ਜ਼ਰੂਰਤ ਹੈ ਉਹ ਇਸ ਕੰਮ ਲਈ ਕਿਸੇ ਵੀ ਵਿਚੋਲੇ ਕੋਲ ਨਾ ਜਾਣ ਸਗੋਂ ਬੇਿਝਜਕ ਭਾਰਤੀ ਦੂਤਘਰ ਰੋਮ ਵਿਖੇ ਆਉਣ। ਦੂਤਘਰ ਇਟਲੀ ਸਮੁੱਚੇ ਭਾਰਤੀ ਭਾਈਚਾਰੇ ਦੀ ਸੇਵਾ ‘ਚ ਹਾਜ਼ਰ ਹੈ।¢ਇਟਲੀ ‘ਚ ਜਿਹੜੀਆਂ ਕੁੜੀਆਂ ਆਪਣੇ ਸਹੁੁਰੇ ਪਰਿਵਾਰ, ਪਤੀ ਜਾਂ ਕਿਸੇ ਹੋਰ ਸ਼ਖ਼ਸ ਵੱਲੋਂ ਕਿਸੇ ਵਜ੍ਹਾ ਕਾਰਨ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਹਨ ਉਹ ਕੁੜੀਆਂ ਵੀ ਬਿਨਾਂ ਕਿਸੇ ਡਰ ਅਤੇ ਸੰਕੋਚ ਦੇ ਉਨ੍ਹਾਂ ਨੂੰ ਮਿਲਣ। ਪੀੜਤ ਕੁੜੀਆਂ ਨੂੰ ਦੂਤਘਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।¢ ਇਟਲੀ ‘ਚ ਬਿਨਾਂ ਪੇਪਰਾਂ ਦੇ ਰਹਿ ਰਹੇ ਭਾਰਤੀ ਪਾਸਪੋਰਟ ਬਣਾਉਣ ਲਈ ਕਿਸੇ ਵੀ ਗ਼ਲਤ ਅਨਸਰ ਕੋਲ ਫੱਸ ਕੇ ਆਪਣਾ ਸ਼ੋਸ਼ਣ ਕਰਵਾਉਣ ਤੋਂ ਬਚਣ ਅਤੇ ਸਿੱਧਾ ਦੂਤਘਰ ਨਾਲ ਹੀ ਸੰਪਰਕ ਕਰਨ।¢ਜ਼ਿਕਰਯੋਗ ਹੈ ਕਿ ਸ਼੫ੀਮਤੀ ਸਾਰੂਚੀ ਸ਼ਰਮਾ ਨੇ ਹਾਲ ਹੀ ‘ਚ ਭਾਰਤੀ ਦੂਤਘਰ ਰੋਮ ਵਿਖੇ ਫਸਟ ਸੈਕਟਰੀ ਦਾ ਅਹੁੁਦਾ ਸੰਭਾਲਿਆ ਹੈ। ਇਨ੍ਹਾਂ ਤੋਂ ਪਹਿਲਾਂ ਅਮਿਤ ਵਰਮਾ ਇਸ ਅਹੁਦੇ ਉਪਰ ਆਪਣੀਆਂ ਸੇਵਾਵਾਂ ਦੇ ਰਹੇ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ (Bookmark us)

Tags: 

Web Title: ROME ITALY
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com