Latest Update

ਪੰਜ ਪੁਲਿਸ ਮੁਲਾਜਮਾਂ ਵੱਲੋਂ ਰਿਸ਼ਵਤ ਲੈਣ ‘ਤੇ ਪਰਚਾ ਦਰਜ

ਪੰਜ ਪੁਲਿਸ ਮੁਲਾਜਮਾਂ ਵੱਲੋਂ ਰਿਸ਼ਵਤ ਲੈਣ ‘ਤੇ ਪਰਚਾ ਦਰਜ

ਪੰਜ ਪੁਲਿਸ ਮੁਲਾਜਮਾਂ ਵੱਲੋਂ ਰਿਸ਼ਵਤ ਲੈਣ ‘ਤੇ ਪਰਚਾ ਦਰਜ

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਅਧੀਨ ਅੱਡਾ ਨੈਨੋਵਾਲ ਵੈਦ ‘ਚ  ਚਾਹ ਦੀ ਦੁਕਾਨ ਚਲਾਉਣ ਵਾਲੇ ਇੱਕ ਵਿਕਅਤੀ ਵੱਲੋਂ ਚਿੱਟਾ ਵੇਚਣ ਦੀ ਇਤਲਾਹ ‘ਤੇ ਪੁਲਿਸ ਦੁਆਰਾ ਰੇਡ ਮਾਰੀ ਗਈ।

ਚਿੱਟਾ ਨਾ ਮਿਲਣ ਦੀ ਸੂਰਤ ਵਿੱਚ ਪੁਲਿਸ ਪਾਰਟੀ ਨੇ ਉਕਤ ਵਿਕਅਤੀ ਇੰਦਰਜੀਤ ਸਿੰਘ ਪੁੱਤ ਪਿਆਰਾ ਸਿੰਘ ਕੋਲੋ 10000 ਰੁਪਏ ਦੀ ਮੰਗ ਕੀਤੀ। ਥਾਣਾ ਟਾਂਡਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਇੰਦਰਜੀਤ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਏ.ਐਸ.ਆਈ ਕੁਲਦੀਪ ਸਿੰਘ ਤੇ ਪਰਮਜੀਤ ਸਿੰਘ ਹਵਲਦਾਰ ਅਤੇ ਦੋ ਲੇਡੀਜ ਕਰਮਚਾਰੀਆਂ ਨੇ ਕਿਹਾ ਕਿ ਤੂੰ ਦੁਕਾਨ ‘ਤੇ  ਚਿੱਟਾ ਵੇਚਣ ਦਾ ਕੰਮ ਕਰਦਾ ਹੈ।

ਜਿਸ ਉਪਰੰਤ ਪੁਲਿਸ ਮੁਲਾਜ਼ਮਾ ਵੱਲੋਂ ਦੁਕਾਨ ਦੀ ਤਲਾਸ਼ੀ ਲਈ ਗਈ ਦੁਕਾਨ ਵਿੱਚੋਂ ਕੁੱਝ ਨਾ ਮਿਲਣ ‘ਤੇ ਚਿੱਟੇ ਦਾ ਪਰਚਾ ਪਾਉਣ ਦੀਆਂ ਧਮਕੀਆਂ ਦੇਣ ਲੱਗੇ ਅਤੇ ਦਸ ਹਜਾਰ ਰੁਪਏ ਦੀ ਮੰਗ ਕੀਤੀ।

ਜਿਸ ਉਪਰੰਤ ਵਿਕਅਤੀ ਵੱਲੋਂ ਪੁਲਿਸ ਮੁਲਾਜ਼ਮਾ ਨੂੰ  ੯ ਹਜਾਰ ਰੁਪਏ ਦਿੱਤੇ ਗਏ। ਟਾਂਡਾ ਪੁਲਿਸ ਨੇ ਇਹ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com