ਪੰਜਾਬ ਫਾਈਨਲ 'ਚ

ਗ੍ਰੇਟਰ ਨੋਇਡਾ (ਜੇਐੱਨਐੱਨ) : ਉੱਤਰ ਪ੍ਰਦੇਸ਼ ਦੀਆਂ ਲੜਕੀਆਂ ਨੇ ਸ਼ਨਿਚਰਵਾਰ ਨੂੰ ਪਹਿਲੀ ਵਾਰ ਜੂਨੀਅਰ ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਹੁਣ ਖ਼ਿਤਾਬ ਲਈ ਐਤਵਾਰ ਨੂੰ ਉਸ ਦਾ ਸਾਹਮਣਾ ਸਾਬਕਾ ਚੈਂਪੀਅਨ ਤਾਮਿਲਨਾਡੂ ਨਾਲ ਹੋਵੇਗਾ। ਦਾਦਰੀ ਮੌਜੂਦ ਸ਼ਿਵ ਨਾਡਰ ਯੂਨੀਵਰਿਸਟੀ ‘ਚ ਚੱਲ ਰਹੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਉੱਤਰ ਪ੍ਰਦੇਸ਼ ਨੇ ਕੇਰਲ ਨੂੰ 71-59 ਅੰਕਾਂ ਨਾਲ ਹਰਾਇਆ। ਲੜਕਿਆਂ ਦਾ ਫਾਈਨਲ ਪੰਜਾਬ ਤੇ ਕੇਰਲ ਵਿਚਾਲੇ ਹੋਵੇਗਾ। ਪੰਜਾਬ ਨੇ ਤਾਮਿਲਨਾਡੂ ਨੂੰ 70-54 ਨਾਲ ਤੇ ਕੇਰਲ ਨੇ ਰਾਜਸਥਾਨ ਨੂੰ 92-86 ਨਾਲ ਮਾਤ ਦਿੱਤੀ।

ਮੁੱਕੇਬਾਜ਼ ਗੌਰਵ ਨੂੰ ਸਿਲਵਰ

ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਮੁੱਕੇਬਾਜ਼ ਗੌਰਵ ਚੌਹਾਨ (91 ਕਿਲੋਗ੍ਰਾਮ) ਨੂੰ ਸ਼ਨਿਚਰਵਾਰ ਨੂੰ ਕਜਾਕਿਸਤਾਨ ਦੇ ਅਸਤਾਨਾ ‘ਚ ਖੇਡੇ ਗਏ ਪ੍ਰੈਜ਼ੀਡੈਂਟ ਕੱਪ ਦੇ ਫਾਈਨਲ ‘ਚ ਹਾਰ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ (Bookmark us)

Tags: 

Web Title: sports brief

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply