ਗੱਡੀ ਰੋਕ ਕੇ ਰਾਈਫਲ ਤਾਣੀ, ਫਿਰ ਕੁੱਟਮਾਰ ਕਰਕੇ ਹੋਏ ਫ਼ਰਾਰ

ਜੇਐੱਨਐੱਨ, ਲੁਧਿਆਣਾ : ਲੋਹਾਰਾ ਇਲਾਕੇ ‘ਚ ਕੌਂਸਲਰ ਨੂੰ ਘਰ ਛੱਡ ਕੇ ਜਾ ਰਹੇ ਇਕ ਵਿਅਕਤੀ ‘ਤੇ ਕੁਝ ਲੋਕਾਂ ਨੇ ਪਹਿਲਾਂ ਰਾਈਫਲ ਤਾਣ ਦਿੱਤੀ ਤੇ ਫਿਰ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਕੇ ਕੁੱਟਮਾਰ ਕੀਤੀ। ਪੀੜਤ ਸਰਬਜੀਤ ਸਿੰਘ ਨੇ ਇਸ ਦੀ ਸ਼ਿਕਾਇਤ ਥਾਣਾ ਡਾਬਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਸ਼ਿਕਾਇਤ ਲੈ ਕੇ ਮੁਲਜ਼ਮ ਪਰਮਜੀਤ ਸਿੰਘ, ਦਵਿੰਦਰ ਸਿੰਘ ਤੇ ਦਲਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਰਬਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸ਼ਨਿਚਰਵਾਰ ਰਾਤ ਉਹ ਕੌਂਸਲਰ ਸਤਪਾਲ ਨੂੰ ਘਰ ਛੱਡਣ ਗਿਆ ਸੀ। ਉਸ ਦੇ ਬਾਅਦ ਉਹ ਆਪਣੀ ਸਵਿਫਟ ਕਾਰ ‘ਤੇ ਲੋਹਾਰਾ ਸਥਿਤ ਆਪਣੇ ਘਰ ਜਾ ਰਿਹਾ ਸੀ। ਰਾਹ ‘ਚ ਉਕਤ ਮੁਲਜ਼ਮਾਂ ਨੇ ਉਸ ਦੀ ਕਾਰ ਰੋਕ ਲਈ। ਉਸ ਸਮੇਂ ਪਰਮਜੀਤ ਸਿੰਘ ਦੇ ਹੱਥ ‘ਚ ਰਾਈਫਲ ਫੜੀ ਹੋਈ ਸੀ। ਜਦਕਿ ਦਲਜੀਤ ਤੇ ਦਵਿੰਦਰ ਨੇ ਡੰਡਾ ਤੇ ਪੱਥਰ ਫੜੇ ਹੋਏ ਸੀ। ਉਸ ਦੇ ਬਾਹਰ ਆਉਂਦੇ ਹੀ ਉਕਤ ਮੁਲਜ਼ਮਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਪਰਮਜੀਤ ਸਿੰਘ ਨੇ ਉਸ ‘ਤੇ ਰਿਵਾਲਵਰ ਤਾਣ ਦਿੱਤੀ ਤੇ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ (Bookmark us)

Tags: 

Web Title: local news




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply