ਕ੍ਰੈਡਿਟ ਵਾਰ 'ਚ ਉਲਝੇ ਭਾਜਪਾ ਆਗੂੁ

local news

ਕ੍ਰੈਡਿਟ ਵਾਰ ‘ਚ ਉਲਝੇ ਭਾਜਪਾ ਆਗੂੁ

ਜੇਐੱਨਐੱਨ, ਲੁਧਿਆਣਾ : ਸੰਗਲਾ ਸ਼ਿਵਾਲਾ ਰੋਡ ਬਣਾਉਣ ਸਬੰਧੀ ਹਾਲੇ ਤਕ ਵਿਰੋਧੀ ਪਾਰਟੀਆਂ ਜਾਂ ਧਿਰ ਉਲਝਦੇ ਸੀ। ਪਰ ਇਸ ਵਾਰ ਭਾਜਪਾ ਦੇ ਉਪ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਮਹਿਤਾ ਤੇ ਸਾਬਕਾ ਪ੍ਰੈੱਸ ਸੈਕਟਰੀ ਨੀਰਜ ਵਰਮਾ ਉਲਝ ਗਏ ਹਨ। ਦੋਵਾਂ ਨੇ ਵੱਖ-ਵੱਖ ਸੜਕਾਂ ਦਾ ਉਦਘਾਟਨ ਵੀ ਕਰ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ‘ਚ ਝਗੜਾ ਵੀ ਹੋਇਆ।

ਹੋਇਆ ਇੰਜ ਕਿ ਸੰਗਲਾ ਸ਼ਿਵਾਲਾ ਸੜਕ ਦੇ ਉਦਘਾਟਨ ਦੌਰਾਨ ਮਹਿਤਾ ਤੇ ਵਰਮਾ ‘ਚ ਤੂੰ-ਤੂੰ ਮੈਂ-ਮੈਂ ਹੋ ਗਈ। ਕਾਫੀ ਦੇਰ ਤਕ ਦੋਵੇਂ ਇਕ ਦੂਜੇ ‘ਤੇ ਦੋਸ਼ ਲਗਾਉਂਦੇ ਰਹੇ। ਪਰਮਿੰਦਰ ਮਹਿਤਾ ਨੇ ਕਿਹਾ ਉਹ ਕੌਂਸਲਰ ਪਤੀ ਦਵਿੰਦਰ ਜੱਗੀ ਨਾਲ ਉਦਘਾਟਨ ਕਰ ਰਹੇ ਸੀ, ਉਥੇ ਆ ਕੇ ਵਰਮਾ ਨੇ ਅਜਿਹੀ ਭਾਸ਼ਾ ਦਾ ਇਸਤੇਮਾਲ ਕੀਤਾ ਜੋ ਸਹੀ ਨਹੀਂ ਸੀ।

ਇਸ ਦਾ ਜਵਾਬ ਉਨ੍ਹਾਂ ਨੇ ਦੇ ਦਿੱਤਾ। ਉਨ੍ਹਾਂ ਵੱਲੋਂ ਕੁਝ ਨਹੀਂ ਕਿਹਾ ਗਿਆ। ਉਨ੍ਹਾਂ ਕਿਹਾ ਇਸ ਦੀ ਸ਼ਿਕਾਇਤ ਉਨ੍ਹਾਂ ਪਾਰਟੀ ਨੂੰ ਕਰ ਦਿੱਤੀ ਹੈ। ਹੁਣ ਕਾਰਵਾਈ ਪਾਰਟੀ ਨੇ ਕਰਨੀ ਹੈ।

ਉਧਰ, ਵਰਮਾ ਦਾ ਕਹਿਣਾ ਹੈ ਕਿ ਉਹ ਮੌਕੇ ‘ਤੇ ਗਏ ਸੀ। ਉਨ੍ਹਾਂ ਮਹਿਤਾ ਨੂੰ ਸਿਰਫ ਇੰਨਾ ਹੀ ਪੁਿਛਆ ਸੀ ਕਿ ਜਿਸ ਸੜਕ ਦਾ ਉਦਘਾਟਨ ਪਹਿਲਾਂ ਹੋ ਚੁੱਕਿਆ ਹੈ ਉਸ ਦਾ ਦੁਬਾਰਾ ਕਿਉਂ ਕੀਤਾ ਜਾ ਰਿਹਾ ਹੈ। ਇਸ ‘ਤੇ ਉਨ੍ਹਾਂ ਮਾੜੀ ਸ਼ਬਦਾਵਲੀ ਵਰਤੀ।

ਉਕਤ ਸੜਕ ਕੌਂਸਲਰ ਕੋਟੇ ਦੀ ਨਹੀਂ ਹੈ। ਇਸ ਦੇ ਬਾਵਜੂਦ ਮਹਿਤਾ ਇਸ ਦਾ ਸਿਹਰਾ ਬੰਨਣਾ ਚਾਹੁੰਦੇ ਹਨ। ਇਹ ਠੀਕ ਨਹੀਂ ਹੈ। ਉਨ੍ਹਾਂ ਵੀ ਪਾਰਟੀ ਜ਼ਿਲ੍ਹਾ ਪ੍ਰਧਾਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ (Bookmark us)

Tags: 

Web Title: local news

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply