ਅਮਰੀਕਾ ਵਿੱਚ ਸਿੱਖ ਪ੍ਰੋਫੈਸਰ ਨੂੰ ‘ਓਸਾਮਾ’ ਕਹਿ ਕੇ ਨਸਲੀ ਟਿਪਣੀ ਕੀਤੀ ਗਈ

ਅਮਰੀਕਾ ਵਿੱਚ ਸਿੱਖ ਪ੍ਰੋਫੈਸਰ ਨੂੰ ‘ਓਸਾਮਾ’ ਕਹਿ ਕੇ ਨਸਲੀ ਟਿਪਣੀ ਕੀਤੀ ਗਈ

simaranjit singh
ਨਿਊ ਯਾਰਕ, 11 ਜੂਨ ((ਪੰਜਾਬੀ ਰਿਪੋਟਰ ))- ਨਿਊ ਯਾਰਕ ਯੂਨੀਵਰਸਿਟੀ ਵਿਖੇ ਧਰਮ ਤੇ ਮੀਡੀਆ ਦੇ ਸਿੱਖ ਅਮਰੀਕੀ ਰਿਸਰਚ ਪ੍ਰੋਫੈਸਰ ਅਤੇ ਸਿੱਖ ਕੁਲੀਸ਼ਨ ਦੇ ਸੀਨੀਅਰ ਰਿਲੀਜਨ ਫੈਲੋ ਸਿਮਰਨਜੀਤ ਸਿੰਘ ਨੂੰ ਉਸ ਸਮੇਂ ਇੱਕ ਨਸਲੀ ਵਿਤਕਰੇ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ, ਜਦੋਂ ਇੱਕ ਨੌਜਵਾਨ ਗੈਰ ਗੌਰੇ ਵਿਅਕਤੀ ਨੇ ਉਨ੍ਹਾਂ ਨੂੰ ‘ਓਸਾਮਾ’ ਕਹਿ ਕੇ ਪੁਕਾਰਿਆ। ਇਸ ਤਰ੍ਹਾਂ ਕਹਿਣਾ ਨਸਲਵਾਦੀ ਜੁਰਮ ਗਿਣਿਆ ਜਾ ਸਕਦਾ ਹ।
ਐਨ ਬੀ ਸੀ ਨਿਊਜ਼ ਵਿੱਚ ਇੱਕ ਲੇਖ ਵਿੱਚ ਸਿਮਰਨਜੀਤ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਸਮੇਂ ਉਸ ਤੋਂ ਚੁੱਪ ਨਾ ਰਿਹਾ ਗਿਆ ਤੇ ਉਸ ਨੇ ਗੈਰ ਗੋਰੇ ਨੌਜਵਾਨ ਨਾਲ ਟੱਕਰ ਲਈ। ਉਨ੍ਹਾਂ ਕਿਹਾ ਕਿ ਉਹ ਹਡਸਨ ਦਰਿਆ ਦੇ ਨਾਲ-ਨਾਲ ਯੂਨੀਵਰਸਿਟੀ ਤੋਂ ਘਰ ਨੂੰ ਜਾ ਰਿਹਾ ਸੀ ਅਤੇ ਕੰਨਾਂ ਨੂੰ ਹੈਡਫੋਨ ਸਪੀਕਰ ਲਾਏ ਹੋਏ ਸਨ। ਉਨ੍ਹਾਂ ਨੇ ਕਿਸੇ ਨੂੰ ਉਨ੍ਹਾਂ ਵੱਲ ‘ਓਸਾਮਾ! ਓਸਾਮਾ’ ਕਹਿੰਦਾ ਸੁਣਿਆ, ਜਦੋਂ ਉਨ੍ਹਾਂ ਨੇ ਮੁੜ ਕੇ ਦੇਖਿਆ ਤਾਂ ਉਸ ਨੂੰ ਤਿੰਨ ਨੌਜਵਾਨਾਂ ਦਾ ਗਰੁੱਪ ਦਿਸਿਆ। ਪਹਿਲਾਂ ਉਸ ਨੇ ਸੋਚਿਆ ਕਿ ਆਪਣੇ ਘਰ ਚੱਲਦਾ ਹਾਂ, ਪਰ ਉਸੇ ਸਮੇਂ ਉਸ ਨੂੰ ਬੀਤੇ ਹਫਤੇ ਦੀ ਘਟਨਾ ਦੀ ਯਾਦ ਆ ਗਈ, ਜਦੋਂ ਇੱਕ ਔਰਤ ਨੇ ਉਸ ਦੇ ਖਿਲਾਫ ਵੱਖਰੀ ਤਰ੍ਹਾਂ ਦੀ ਨਸਲੀ ਟਿੱਪਣੀ ਕੀਤੀ ਸੀ। ਸਿਮਰਨਜੀਤ ਸਿੰਘ ਨੇ ਲਿਖਿਆ ਕਿ ਉਸ ਨੇ ਔਰਤ ਦੀ ਟਿੱਪਣੀ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਬਾਅਦ ਵਿੱਚ ਜਵਾਬ ਨਾ ਦੇਣ ਦਾ ਪਛਤਾਵਾ ਰਿਹਾ। ਉਸ ਨੇ ਆਪਣੇ ਆਪ ਨਾਲ ਸਲਾਹ ਕੀਤੀ ਕਿ ਇਸ ਤਰ੍ਹਾਂ ਦੀ ਘਟਨਾ ਫਿਰ ਵਾਪਰੀ ਤਾਂ ਵਧੀਆ ਤਰੀਕੇ ਨਾਲ ਤਿਆਰ ਰਹੇਗਾ। ਇਸ ਬਾਰੇ ਉਸ ਨੇ ਆਪਣੇ ਦੋਸਤਾਂ ਨਾਲ ਵੀ ਮਸ਼ਵਰਾ ਕੀਤਾ ਸੀ ਕਿ ਏਦਾਂ ਦੀ ਘਟਨਾ ਦਾ ਕਿਵੇਂ ਜਵਾਬ ਦਿੱਤਾ ਜਾਵੇ। ਇਹ ਸੋਚ ਕੇ ਉਹ ਰੁਕ ਗਿਆ ਤੇ ਇਹ ਦੇਖ ਕੇ ਕਿ ਹੁਣ ਕਿਸੇ ਚੀਜ਼ ਦਾ ਡਰ ਨਹੀਂ, ਉਹ ਹੌਲੀ ਹੌਲੀ ਉਸ ਨੌਜਵਾਨ ਕੋਲ ਗਿਆ ਜਿਸ ਨੇ ਓਸਾਮਾ ਕਿਹਾ ਸੀ। ਜਦੋਂ ਸਿਮਰਨਜੀਤ ਸਿੰਘ ਇਸ ਨੌਜਵਾਨ ਕੋਲ ਗਿਆ ਤਾਂ ਉਸ ਲੜਕੇ ਨੇ ਉਸ ਦਾ ਸਾਹਮਣਾ ਕਰਨ ਤੋਂ ਬਚਣ ਦਾ ਯਤਨ ਕੀਤਾ। ਜਦੋਂ ਸਿਮਰਨਜੀਤ ਸਿੰਘ ਉਸ ਦੇ ਕੋਲ ਪੁੱਜਾ ਤਾਂ ਉਸ ਨੇ ਕਿਹਾ ਕਿ ਉਸ ਨੇ ਤਾਂ ਮਖੌਲ ਕੀਤਾ ਸੀ ਅਤੇ ਮੁਆਫੀ ਮੰਗ ਲਈ। ਤਦ ਸਿਮਰਨਜੀਤ ਸਿੰਘ ਨੇ ਕਿਹਾ ਕਿ ਮੁਆਫੀ ਦੇਣੀ ਸੌਖੀ ਨਹੀਂ। ਸਿਮਰਨਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਤੇਰੀ ਟਿੱਪਣੀ ਨਾਲ ਉਨ੍ਹਾਂ ਨੂੰ ਬੜੀ ਤਕਲੀਫ ਹੋਈ ਹੈ ਤੇ ਕਈ ਹੋਰ ਗੱਲਾਂ ਕਹੀਆਂ। ਜਦੋਂ ਉਸ ਲੜਕੇ ਨੂੰ ਹੋਰ ਸਮਝਾਇਆ ਗਿਆ ਤਾਂ ਉਸ ਨੇ ਦੁਬਾਰਾ ਮੁਆਫੀ ਮੰਗੀ। ਸਿਮਰਨਜੀਤ ਸਿੰਘ ਨੇ ਉਸ ਦੇ ਮੁਆਫੀ ਲਈ ਜੋੜੇ ਹੱਥ ਹੇਠਾਂ ਕੀਤੇ ਅਤੇ ਉਸ ਨੂੰ ਹੋਰ ਸਿਆਣਾ ਬਣਨ ਲਈ ਕਿਹਾ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply