Latest Update

ਅਮਰੀਕਾ ਵਿੱਚ ਕੁਚੀਭੋਤਲਾ ਦੇ ਕਾਤਲ ਨੂੰ ਨਸਲੀ ਅਪਰਾਧ ਦਾ ਦੋਸ਼ੀ ਮੰਨਿਆ ਗਿਆ

ਅਮਰੀਕਾ ਵਿੱਚ ਕੁਚੀਭੋਤਲਾ ਦੇ ਕਾਤਲ ਨੂੰ ਨਸਲੀ ਅਪਰਾਧ ਦਾ ਦੋਸ਼ੀ ਮੰਨਿਆ ਗਿਆ

ਅਮਰੀਕਾ ਵਿੱਚ ਕੁਚੀਭੋਤਲਾ ਦੇ ਕਾਤਲ ਨੂੰ ਨਸਲੀ ਅਪਰਾਧ ਦਾ ਦੋਸ਼ੀ ਮੰਨਿਆ ਗਿਆ

ਤਕਨੀਕੀ ਮਾਹਰ ਸ੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਨਾਲ ਫਾਇਲ ਫੋਟੋ (ਖੱਬੇ) ਅਤੇ ਦੋਸ਼ੀ ਐਡਮ ਪੁਰਿਨਟਨ (ਸੱਜੇ)

ਤਕਨੀਕੀ ਮਾਹਰ ਸ੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਨਾਲ ਫਾਇਲ ਫੋਟੋ (ਖੱਬੇ) ਅਤੇ ਦੋਸ਼ੀ ਐਡਮ ਪੁਰਿਨਟਨ (ਸੱਜੇ)

ਵਾਸ਼ਿੰਗਟਨ, 11 ਜੂਨ (ਪੋਸਟ ਬਿਊਰੋ)- ਕੈਨਸਾਸ ਸਿਟੀ ਬਾਰ ਵਿੱਚ ਭਾਰਤ ਤੋਂ ਗਏ ਤਕਨੀਕੀ ਮਾਹਰ ਸ੍ਰੀਨਿਵਾਸ ਕੁਚੀਭੋਤਲਾ ਦਾ ਕਤਲ ਕਰਨ ਅਤੇ ਦੋ ਹੋਰਨਾਂ ਨੂੰ ਜ਼ਖਮੀ ਕਰਨ ਦੇ ਦੋਸ਼ੀ ਅਮਰੀਕੀ ਨੇਵੀ ਦੇ ਸਾਬਕਾ ਜਵਾਨ ਐਡਮ ਪੁਰਿਨਟਨ ਨੂੰ ਨਸਲੀ ਅਪਰਾਧ ਤੇ ਅਸਲੇ ਬਾਰੇ ਫੈਡਰਲ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਕਿਹਾ ਗਿਆ ਹੈ।
ਫੈਡਰਲ ਗਰੈਂਡ ਜਿਊਰੀ ਨੇ ਓਲੈਥ (ਕੈਨਸਾਸ) ਨਾਲ ਸੰਬੰਧਤ 51 ਸਾਲਾ ਪੁਰਿਨਟਨ ਨੂੰ 22 ਫਰਵਰੀ ਦੀ ਗੋਲੀਬਾਰੀ ਦੀ ਘਟਨਾ ਲਈ ਦੋਸ਼ੀ ਠਹਿਰਾਇਆ ਹੈ। ਨਿਆਂ ਵਿਭਾਗ ਵੱਲੋਂ ਦੋਸ਼ੀ ਠਹਿਰਾਉਣ ਵਾਲੇ ਐਲਾਨ ਵਿੱਚ ਪੁਰਿਨਟਨ ਨੂੰ ਵੱਖਰੀ ਨਸਲ, ਰੰਗ, ਧਰਮ ਤੇ ਕੌਮੀਅਤ ਦੇ ਪੱਖ ਤੋਂ ਕੁਚੀਭੋਤਲਾ ਦੀ ਹੱਤਿਆ ਕਰਨ ਅਤੇ ਗੋਲੀਬਾਰੀ ਕਰਨ ਤੋਂ ਇਲਾਵਾ ਇੱਕ ਹੋਰ ਭਾਰਤੀ ਅਲੋਕ ਮਦਾਸਨੀ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ। ਪ੍ਰਤੱਖ ਦਰਸ਼ੀਆਂ ਨੇ ਕਿਹਾ ਕਿ ਪੁਰਿਨਟਨ ਹਮਲੇ ਤੋਂ ਪਹਿਲਾਂ ਦੋਵਾਂ ਭਾਰਤੀਆਂ ਉੱਤੇ ਚੀਕਿਆ ਕਿ ‘ਮੇਰੇ ਦੇਸ਼ ਵਿੱਚੋਂ ਨਿਕਲ ਜਾਓ।’ ਇਸ ਮੌਕੇ ਬਚਾਅ ਲਈ ਅੱਗੇ ਆਇਆ 24 ਸਾਲਾ ਅਮਰੀਕੀ ਇਆਨ ਗ੍ਰਿਲਟ ਵੀ ਜ਼ਖਮੀ ਹੋਇਆ ਸੀ।
ਪੁਰਿਨਟਨ ਨੂੰ ਦੋਸ਼ੀ ਠਹਿਰਾਉਣ ਦਾ ਐਲਾਨ ਕਾਰਜਕਾਰੀ ਸਹਾਇਕ ਅਟਾਰਨੀ ਜਨਰਲ ਥੋਮਸ ਈ ਵ੍ਹੀਲਰ 2, ਨਿਆਂ ਵਿਭਾਗ ਦੀ ਨਾਗਰਿਕ ਅਧਿਕਾਰ ਡਵੀਜ਼ਨ ਦੇ ਮੁਖੀ ਤੇ ਕੈਨਸਾਸ ਜ਼ਿਲ੍ਹੇ ਦੇ ਅਮਰੀਕੀ ਸਟੇਟ ਅਟਾਰਨੀ ਥੋਮਸ ਈ ਬੈੱਲ ਨੇ ਕੀਤਾ। ਪੁਰਿਨਟਨ ਨੂੰ ਵੱਧ ਤੋਂ ਵੱਧ ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਨਿਆਂ ਵਿਭਾਗ ਇਸ ਦਾ ਫੈਸਲਾ ਬਾਅਦ ਵਿੱਚ ਕਰੇਗਾ ਕਿ ਇਸ ਖਾਸ ਕੇਸ ਵਿੱਚ ਕੀ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ ਜਾਂ ਨਹੀਂ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com