ਸ਼ਾਹੀ ਪਰਵਾਰ ਵਿਰੁੱਧ ਫੇਸਬੁੱਕ ਪੋਸਟ ਕਰਨ ਵਾਲੇ ਨੂੰ 35 ਸਾਲ ਜੇਲ ਹੋ ਗਈ

ਸ਼ਾਹੀ ਪਰਵਾਰ ਵਿਰੁੱਧ ਫੇਸਬੁੱਕ ਪੋਸਟ ਕਰਨ ਵਾਲੇ ਨੂੰ 35 ਸਾਲ ਜੇਲ ਹੋ ਗਈ

jail facebook post
ਬੈਂਕਾਕ, 10 ਜੂਨ (ਪੋਸਟ ਬਿਊਰੋ)- ਫੇਸਬੁੱਕ ਪੋਸਟ ਕਰਨ ਦੀ ਇੰਨੀ ਵੱਡੀ ਸਜ਼ਾ ਹੋ ਸਕਦੀ ਹੈ, ਇਸ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਹੋਵੇਗਾ। ਥਾਈਲੈਂਡ ਵਿੱਚ ਇਕ ਵਿਅਕਤੀ ਨੂੰ ਇਕ ਫੇਸਬੁੱਕ ਪੋਸਟ ਦੇ ਕਾਰਨ 35 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਤੇ ਇਹ ਦੋਸ਼ ਹੈ ਕਿ ਉਸ ਨੇ ਥਾਈਲੈਂਡ ਦੇ ਸ਼ਾਹੀ ਪਰਵਾਰ ਨੂੰ ਲੈ ਕੇ ਅਪਮਾਨ ਜਨਕ ਫੇਸਬੁੱਕ ਪੋਸਟ ਲਿਖੀ ਸੀ।
ਬੈਂਕਾਕ ਦੀ ਫੌਜੀ ਅਦਾਲਤ ਨੇ 34 ਸਾਲਾ ਵਿਅਕਤੀ ਨੂੰ ਇਕ ਫੇਸਬੁੱਕ ਅਕਾਉਂਟ ‘ਤੇ ਸ਼ਾਹੀ ਪਰਵਾਰ ਦੇ ਫੋਟੋ ਅਤੇ ਵੀਡੀਓ ਪੋਸਟ ਕਰਨ ਲਈ 10 ਮਾਮਲਿਆਂ ਵਿੱਚ ਦੋਸ਼ੀ ਮੰਨਿਆ ਹੈ। ਸ਼ਾਹੀ ਮਾਣਹਾਨੀ ਦੇ ਮਾਮਲਿਆਂ ਨੂੰ ਦੇਖਣ ਵਾਲੇ ਗਰੁੱਪ ਆਈ ਲਾਅ ਨੇ ਕਿਹਾ ਕਿ ਸ਼ਾਹੀ ਪਰਵਾਰ ਦੀ ਮਾਣ ਮਰਿਆਦਾ ਨੂੰ ਦਾਗ ਲਾਉਣ ਵਾਸਤੇ ਪੋਸਟ ਕੀਤੀ ਗਈ, ਇਸ ਲਈ ਇਹ ਮਾਮਲਾ ਮਾਣਹਾਨੀ ਦੇ ਤਹਿਤ ਆਉਂਦਾ ਹੈ। ਆਈ ਲਾਅ ਦੇ ਯਿੰਗਿਚਪ ਐਟਾਨਾਨਾੱਨ ਨੇ ਦੱਸਿਆ ਕਿ ਦੋਸ਼ੀ ਨੂੰ ਹਰ ਦੋਸ਼ ਲਈ ਸੱਤ ਸਾਲ ਸਜ਼ਾ ਸੁਣਾਈ ਗਈ ਸੀ, ਜੋ 70 ਸਾਲ ਦੀ ਸੀ, ਜਿਸ ਨੂੰ ਅੱਧਾ ਕਰ ਦਿੱਤਾ ਗਿਆ, ਕਿਉਂਕਿ ਉਸ ਨੇ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ ਸੀ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply