Latest Update

ਲੁਟੇਰਿਆਂ ਵੱਲੋਂ ਫਾਇਨਾਂਸਰ ਤੇ ਉਸ ਦੀ ਪਤਨੀ ਦੀ ਹੱਤਿਆ

ਲੁਟੇਰਿਆਂ ਵੱਲੋਂ ਫਾਇਨਾਂਸਰ ਤੇ ਉਸ ਦੀ ਪਤਨੀ ਦੀ ਹੱਤਿਆ

ਲੁਟੇਰਿਆਂ ਵੱਲੋਂ ਫਾਇਨਾਂਸਰ ਤੇ ਉਸ ਦੀ ਪਤਨੀ ਦੀ ਹੱਤਿਆ

financer killed
* ਇਕ ਲੁਟੇਰਾ ਲੋਕਾਂ ਨੇ ਫੜਿਆ ਤੇ ਦੂਸਰਾ ਪੁਲਸ ਵੱਲੋਂ ਗ੍ਰਿਫਤਾਰ
ਲੁਧਿਆਣਾ, 10 ਜੂਨ (ਪੋਸਟ ਬਿਊਰੋ)- ਇਸ ਮਹਾਨਗਰ ਦੇ ਦੁੱਗਰੀ ਇਲਾਕੇ ਐਚ ਆਈ ਜੀ ਫਲੈਟਸ ਵਿੱਚ ਕੱਲ੍ਹ ਦੁਪਹਿਰ ਦੋ ਹਥਿਆਰਬੰਦ ਲੁਟੇਰਿਆਂ ਨੇ ਇਕ ਫਾਈਨਾਂਸਰ ਅਤੇ ਉਸ ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਭੱਜਦੇ ਲੁਟੇਰਿਆਂ ਵਿੱਚੋਂ ਇਕ ਨੂੰ ਫੜ ਕੇ ਲੋਕਾਂ ਨੇ ਪੁਲਸ ਹਵਾਲੇ ਕੀਤਾ ਤੇ ਦੇਰ ਰਾਤ ਪੁਲਸ ਨੇ ਦੂਸਰੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ।
ਕੱਲ੍ਹ ਦੁਪਹਿਰ ਫਾਈਨਾਂਸ ਦਾ ਕਾਰੋਬਾਰ ਕਰਨ ਵਾਲੇ ਸੁਨੀਲ ਗੁਪਤਾ ਆਪਣੇ ਫਲੈਟ ਵਿਚਲੇ ਦਫਤਰ ਵਿੱਚ ਬੈਠੇ ਹੋਏ ਸਨ ਅਤੇ ਉਨ੍ਹਾਂ ਦੀ ਪਤਨੀ ਨੀਲਮ ਗੁਪਤਾ (55) ਦੂਜੇ ਕਮਰੇ ਵਿੱਚ ਕੰਮ ਕਰ ਰਹੀ ਸੀ। ਇਸ ਦੌਰਾਨ ਦੋ ਨੌਜਵਾਨ ਉਨ੍ਹਾਂ ਦੇ ਦਫਤਰ ਆਏ ਅਤੇ ਗੁਪਤਾ ਪਾਸੋਂ ਨਕਦੀ ਦੀ ਮੰਗ ਕੀਤੀ। ਜਦੋਂ ਗੁਪਤਾ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਵਿੱਚੋਂ ਇਕ ਲੁਟੇਰੇ ਨੇ ਪਿਸਤੌਲ ਕੱਢੀ ਅਤੇ ਗੁਪਤਾ ਨੂੰ ਦੂਜੇ ਕਮਰੇ ਵਿੱਚ ਲੈ ਗਏ। ਇਨ੍ਹਾਂ ਨੌਜਵਾਨਾਂ ਵੱਲੋਂ ਗੁਪਤਾ ਅਤੇ ਉਸ ਦੀ ਪਤਨੀ ਨੂੰ ਬੰਦੀ ਬਣਾ ਕੇ ਨਕਦੀ ਦੇਣ ਲਈ ਕਿਹਾ। ਗੁਪਤਾ ਨੇ ਜਦੋਂ ਨਕਦੀ ਨਾ ਹੋਣ ਬਾਰੇ ਦੱਸਿਆ ਤਾਂ ਲੁਟੇਰਿਆਂ ਨੇ ਪਤੀ-ਪਤਨੀ ‘ਤੇ ਗੋਲੀ ਚਲਾ ਦਿੱਤੀ। ਲਹੂ ਲੁਹਾਨ ਹੋਏ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਜ਼ਮੀਨ ‘ਤੇ ਡਿੱਗ ਪਏ। ਏਨੀ ਦੇਰ ਨੂੰ ਗੁਪਤਾ ਦਾ ਲੜਕਾ ਰਾਹੁਲ ਆ ਗਿਆ ਅਤੇ ਉਸ ਨੇ ਇਹ ਸਭ ਕੁਝ ਦੇਖ ਕੇ ਰੌਲਾ ਪਾ ਦਿੱਤਾ, ਜਿਸ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਇਸ ਮੌਕੇ ਇਕ ਲੁਟੇਰੇ ਨੇ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ‘ਤੇ ਉਸ ਦੀ ਲੱਤ ਟੁੱਟ ਗਈ ਅਤੇ ਫਿਰ ਉਠ ਨਹੀਂ ਸਕਿਆ। ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਕਮਿਸ਼ਨਰ ਆਰ ਐਨ ਢੋਕੇ, ਡੀ ਸੀ ਪੀ ਧਰੁਮਨ ਨਿੰਬਲੇ, ਡੀ ਸੀ ਪੀ ਗਗਨ ਅਜੀਤ ਸਿੰਘ ਸਮੇਤ ਕਈ ਪੁਲਸ ਅਧਿਕਾਰੀ ਪਹੁੰਚੇ।
ਡੀ ਸੀ ਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਪੁਲਸ ਵੱਲੋਂ ਕਾਬੂ ਕੀਤੇ ਦੋਸ਼ੀ ਦੀ ਸ਼ਨਾਖਤ ਸੰਦੀਪ ਕੁਮਾਰ ਉਰਫ ਕਾਲਾ ਵਜੋਂ ਕੀਤੀ ਗਈ ਹੈ, ਉਸ ਦੇ ਸਾਥੀ ਦੀ ਸ਼ਨਾਖਤ ਰਾਜੂ ਤਿਵਾੜੀ ਵਜੋਂ ਹੋਈ ਹੈ। ਇਹ ਦੋਵੇਂ ਨਿੱਜੀ ਹਸਪਤਾਲ ਦੇ ਦਰਜਾ ਚਾਰ ਮੁਲਾਜ਼ਮ ਹਨ। ਪੁਲਸ ਨੂੰ ਦੋਸ਼ੀ ਕਾਲਾ ਪਾਸੋਂ ਇਕ ਸੋਨੇ ਦੀ ਚੇਨ ਵੀ ਮਿਲੀ ਹੈ।




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com