Latest Update

ਬੀਜੇਪੀ ਦੇ ਪ੍ਰੋਗਰਾਮ ‘ਸਬਕਾ ਸਾਥ ਸਬਕਾ ਵਿਕਾਸ’ ‘ਚ ਗੂੰਜਿਆ ‘ਮਿੱਤਰਾਂ ਦਾ ਜੰਕਸ਼ਨ’ ਗੀਤ ‘ਤੇ ਨੱਚੀਆਂ ਕੁੜੀਆਂ

ਬੀਜੇਪੀ ਦੇ ਪ੍ਰੋਗਰਾਮ ‘ਸਬਕਾ ਸਾਥ ਸਬਕਾ ਵਿਕਾਸ’ ‘ਚ ਗੂੰਜਿਆ ‘ਮਿੱਤਰਾਂ ਦਾ ਜੰਕਸ਼ਨ’ ਗੀਤ ‘ਤੇ ਨੱਚੀਆਂ ਕੁੜੀਆਂ

ਬੀਜੇਪੀ ਦੇ ਪ੍ਰੋਗਰਾਮ ‘ਸਬਕਾ ਸਾਥ ਸਬਕਾ ਵਿਕਾਸ’ ‘ਚ ਗੂੰਜਿਆ ‘ਮਿੱਤਰਾਂ ਦਾ ਜੰਕਸ਼ਨ’ ਗੀਤ ‘ਤੇ ਨੱਚੀਆਂ ਕੁੜੀਆਂ

ਕੋਟਕਪੂਰਾ: ਮੋਦੀ ਸਰਕਾਰ ਵਲੋਂ ‘ਸਬਕਾ ਸਾਥ ਸਬਕਾ ਵਿਕਾਸ’ਪ੍ਰੋਗਰਾਮ ਤਹਿਤ ਜਿਲ੍ਹਾ ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ’ਸਬਕਾ ਸਾਥ ਸਬਕਾ ਵਿਕਾਸ’ ਸੰਮੇਲਨ ਕਰਵਾਇਆ ਗਿਆ। ਜਿਸਵਿੱਚ ਮੁੱਖ ਤੌਰ ਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਸੰਮੇਲਨ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦੱਸਣਾ ਸੀ।

ਇਸ ਪ੍ਰੋਗਰਾਮ ਦਾ ਆਗਾਜ਼ ‘ਜੈ ਹੋ’ ਗੀਤ ਨਾਲ ਸ਼ੁਰੂ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਖ਼ਾਸ ਗੱਲ ਇਹ ਰਹੀ ਕਿ ਇਸ ਗੀਤ ‘ਤੇ ਅਤੇ ਪੰਜਾਬੀ ਗਾਇਕ ਦਿਲਜੀਤ ਦੇ ਗਾਣੇ (ਮਿੱਤਰਾਂ ਦੇ ਜੰਕਸ਼ਨ) ਗੀਤ ਉੱਪਰ ਲੜਕੀਆਂ ਨੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ।

ਜਦੋਂ ਦਿਲਜੀਤ ਦੇਗੀਤ ਤੇ ਕੁੜੀਆਂ ਵੱਲੋਂ ਕੀਤੇ ਜਾ ਰਹੇ ਡਾਂਸ ਨੂੰ ਮੰਤਰੀ ਵਿਜੈ ਸਾਂਪਲਾ ਨੇ ਮੀਡੀਆ ਵਲੋਂ ਕਵਰ ਕੀਤੇ ਜਾਦਾਂ ਦੇਖਿਆ ਤਾਂ ਉਨ੍ਹਾਂ ਨੇ ਅੱਧ ਵਿਚਕਾਰ ਹੀ ਇਹ ਗਾਣਾ ਬੰਦ ਕਰਨ ਲਈ ਇਸ਼ਾਰਾ ਕਰ ਦਿੱਤਾ। ਇੱਕ ਹੋਰ ਗੱਲ ਵੇਖਣ ਨੂੰ ਮਿਲੀ ਕਿ ਸੰਮੇਲਨ ਵਿਚ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਮੇਤ ਟਕਸਾਲੀ ਭਾਜਪਾ ਆਗੂ ਵੀ ਇਸ ਸੰਮੇਲਨ ਤੋਂ ਦੂਰ ਰਹੇ ਅਤੇ ਵਰਕਰਾਂ ਵਿਚ ਉਤਸ਼ਾਹ ਨਹੀਂ ਦੇਖਿਆ ਗਿਆ ਅਤੇ ਕੁਰਸੀਆਂ ਵਰਕਰਾਂ ਦੀ ਉਡੀਕ ਕਰਦੀਆਂ ਰਹੀਆਂ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .




Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK



Leave a Reply

Social Media Auto Publish Powered By : XYZScripts.com