Latest Update

ਪਤਨੀ ਦੀ ਮਨਜ਼ੂਰੀ ਬਿਨਾਂ ਵਿਆਹ ਵਾਲੇ ਨੂੰ ਸੁਰੱਖਿਆ ਨਹੀਂ

ਹਾਈ ਕੋਰਟ ਨੇ ਕਿਹਾ ਸੁਰੱਖਿਆ ਦੇਣਾ ਪਹਿਲੀ ਪਤਨੀ ਦੇ ਸਮਾਨਤਾ ਦੇ ਅਧਿਕਾਰਾਂ ਦੀ ਉਲੰਘਣਾ ਹੋਵੇਗਾ

ਨੂੰਹ ਦੇ ਨੌਜਵਾਨ ਨੇ ਪਹਿਲੀ ਪਤਨੀ ਦੇ ਪੇਕੇ ਵਾਲਿਆਂ ਤੋਂ ਪ੍ਰਗਟਾਇਆ ਸੀ ਡਰ

ਦਯਾਨੰਦ ਸ਼ਰਮਾ, ਚੰਡੀਗੜ੍ਹ :

ਸ਼ਰੀਅਤ ‘ਚ ਮਿਲੇ ਚਾਰ ਵਿਆਹ ਦੇ ਅਧਿਕਾਰ ਦਾ ਫਾਇਦਾ ਉਠਾਉਂਦੇ ਹੋਏ ਇਕ ਮੁਸਲਿਮ ਨੌਜਵਾਨ ਨੇ ਦੂਜਾ ਵਿਆਹ ਕਰ ਲਿਆ ਅਤੇ ਸੁਰੱਖਿਆ ਮੰਗਣ ਹਾਈ ਕੋਰਟ ਪਹੁੰਚ ਗਿਆ ਪਰ ਕੋਰਟ ਨੇ ਉਸ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ ਦੀ ਸੁਣਵਾਈ ਕਰ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਏ ਬੀ ਚੌਧਰੀ ਨੇ ਕਿਹਾ ਕਿ ਪਹਿਲੀ ਪਤਨੀ ਦੀ ਮਨਜ਼ੂਰੀ ਬਿਨਾਂ ਵਿਆਹ ਕਰਨ ਵਾਲੇ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਜੇਕਰ ਇਸ ਤਰ੍ਹਾਂ ਕੀਤਾ ਗਿਆ ਤਾਂ ਇਹ ਪਹਿਲੀ ਪਤਨੀ ਦੇ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ।

ਪਟੀਸ਼ਨਰ ਰਾਸ਼ਿਦ ਖਾਨ ਨੂੰਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ ਨਾ ਤਾਂ ਆਪਣੀ ਪਹਿਲੀ ਪਤਨੀ ਨੂੰ ਦੂਜੇ ਵਿਆਹ ਦੀ ਜਾਣਕਾਰੀ ਦਿੱਤੀ ਸੀ ਅਤੇ ਨਾ ਹੀ ਉਸ ਤੋਂ ਇਜਾਜ਼ਤ ਲਈ ਸੀ। ਦੋ ਬੱਚਿਆਂ ਦੇ ਪਿਤਾ ਬਣ ਚੁੱਕੇ ਆਪਣੇ ਪਤੀ ਦੀ ਇਸ ਹਰਕਤ ਤੋਂ ਨਾਰਾਜ਼ ਪਹਿਲੀ ਪਤਨੀ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ ਪੇਕੇ ਵਾਲਿਆਂ ਨੂੰ ਆਪਣਾ ਦੱੁਖ ਸੁਣਾਇਆ। ਉਨ੍ਹਾਂ ਦੇ ਵਿਰੋਧ ਅਤੇ ਗੁੱਸੇ ਨੂੰ ਵੇਖਦੇ ਹੋਏ ਰਾਸ਼ਿਦ ਹਾਈ ਕੋਰਟ ਪਹੁੰਚ ਗਿਆ ਅਤੇ ਉਸ ਨੇ ਖ਼ੁਦ ਅਤੇ ਦੂਜੀ ਪਤਨੀ ਨੂੰ ਸੁਰੱਖਿਆ ਮੁਹੱਈਆ ਕੀਤੇ ਜਾਣ ਦੀ ਮੰਗ ਕੀਤੀ। ਰਾਸ਼ਿਦ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਉਸ ਦੀ ਪਹਿਲੀ ਪਤਨੀ ਦੇ ਪੇਕੇ ਵਾਲੇ ਉਸ ਨੂੰ ਅਤੇ ਉਸਦੀ ਦੂਜੀ ਪਤਨੀ ਨੂੰ ਧਮਕੀ ਦੇ ਰਹੇ ਹਨ। ਦੋਨਾਂ ਨੂੰ ਉਨ੍ਹਾਂ ਤੋਂ ਜਾਨ ਦਾ ਖ਼ਤਰਾ ਹੈ। ਉਹ ਘਰ ਤੋਂ ਭੱਜੇ ਹੋਏ ਹਨ। ਰਾਸ਼ਿਦ ਦੀ ਦਲੀਲ ਸੀ ਕਿ ਉਹ ਮੁਸਲਮਾਨ ਹੈ ਅਤੇ ਉਸ ਦਾ ਦੂਜਾ ਵਿਆਹ ਕਾਨੂੰਨ ਤਹਿਤ ਹੈ, ਸ਼ਰੀਅਤ ਮੁਤਾਬਿਕ ਉਹ ਚਾਰ ਵਿਆਹ ਕਰ ਸਕਦਾ ਹੈ।

ਪਟੀਸ਼ਨ ਦਾ ਵਿਰੋਧ ਕਰਦੇ ਹੋਏ ਬਚਾਅ ਪੱਖ ਦੇ ਐਡਵੋਕੇਟ ਅੱੈਮ ਡੀ ਖਾਨ ਨੇ ਦਲੀਲ ਦਿੱਤੀ ਕਿ ਜਿਹੜਾ ਪਹਿਲਾਂ ਤੋਂ ਵਿਆਹੁਤਾ ਹੈ ਉਸ ਨੂੰ ਇਸ ਵਿਆਹ ਲਈ ਕਿਵੇਂ ਸੁਰੱਖਿਆ ਦਿੱਤੀ ਜਾ ਸਕਦੀ ਹੈ। ਦੂਜੇ ਵਿਆਹ ਲਈ ਪਟੀਸ਼ਨਰ ਨੂੰ ਆਪਣੀ ਪਹਿਲੀ ਪਤਨੀ ਤੋਂ ਸਹਿਮਤੀ ਲੈਣੀ ਚਾਹੀਦੀ ਸੀ। ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਜੇਕਰ ਉਸ ਨੂੰ ਅਤੇ ਉਸ ਦੀ ਦੂਜੀ ਪਤਨੀ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਂਦੀ ਹੈ ਤਾਂ ਇਹ ਉਸ ਦੀ ਪਹਿਲੀ ਪਤਨੀ ਦੇ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ। ਜਸਟਿਸ ਏ ਬੀ ਚੌਧਰੀ ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਪਟੀਸ਼ਨਰ ‘ਤੇ ਉਸ ਦੀ ਦੂਜੀ ਪਤਨੀ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ (Bookmark us)

Tags: 

Web Title: SECOND MARRIAGE

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com