Latest Update

ਜਾਣੋ Zee Punjabi ਨੇ ਕੀਤੀ ਕਿਹੜੀ ਘਟੀਆ ਹਰਕਤ…

ਜਾਣੋ Zee Punjabi ਨੇ ਕੀਤੀ ਕਿਹੜੀ ਘਟੀਆ ਹਰਕਤ…

ਜਾਣੋ Zee Punjabi ਨੇ ਕੀਤੀ ਕਿਹੜੀ ਘਟੀਆ ਹਰਕਤ…

ਭਾਰਤ ਵਿੱਚ ਆਸਥਾ ਦੀ ਕੋਈ ਕਮੀ ਨਹੀਂ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦੀ ਇੱਜ਼ਤ ਅਤੇ ਸਨਮਾਨ ਕੀਤਾ ਜਾਂਦਾ ਹੈ। ਪਰ ਕਦੇ ਕਦੇ ਕੁਝ ਲੋਕ ਪੈਸਿਆਂ ਦੀ ਖਾਤਿਰ ਲੋਕਾਂ ਦੀ ਆਸਥਾ ‘ਤੇ ਵਾਰ ਕਰਨੋ ਬਾਜ ਨਹੀਂ ਆਉਂਦੇ।

Heritage Walk

ਸੂਬਾ ਪੰਜਾਬ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ‘ਤੇ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ। ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਬੇਹਿਸਾਬ ਗਿਣਤੀ ‘ਚ ਸ਼ਰਧਾਲੂਆਂ ਦਾ ਮੇਲਾ ਹਰ ਰੋਜ਼ ਲਗਦਾ ਹੈ। ਬੀਤੇ ਦਿਨੀ ਇਸ ਆਸਥਾ ਦੇ ਮੰਦਿਰ ਸ਼੍ਰੀ ਦਰਬਾਰ ਸਾਹਿਬ ਜੀ ਵੱਲ ਜਾਉਂਦੇ ਵਿਰਾਸਤੀ ਮਾਰਗ ਉੱਤੇ ਲੱਗੀਆਂ ਸਕਰੀਨਾਂ ‘ਤੇ ਕੀਰਤਨ ਦੀ ਥਾਂ ਖੁਰਾਕ ਪਦਾਰਥਾਂ ਦੀ ਆੜ੍ਹ ‘ਚ ਸ਼ਰਾਬ ਦੇ ਵਿਗਿਆਪਨ ਵੇਖਣ ਨੂੰ ਮਿਲੇ।

8

ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਸ਼ਰਧਾਲੂਆਂ ਦੀ ਮੰਨੀਏ ਤਾਂ ਵਿਰਾਸਤੀ ਮਾਰਗ ਉੱਤੇ ਲੱਗੀਆਂ ਸਕਰੀਨਾਂ ਉੱਤੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਚੈਨਲ ਉੱਤੇ ਖੁਰਾਕ ਪਦਾਰਥਾਂ ਦੀ ਆੜ੍ਹ ‘ਚ ਸ਼ਰਾਬ ਕੰਪਨੀ ਦਾ ਵਿਗਿਆਪਨ ਚਲ ਰਿਹਾ ਸੀ। ਜਿਸਦਾ ਸਬੂਤ ਮੌਕੇ ‘ਤੇ ਮੌਜੂਦ ਸ਼ਰਧਾਲੂਆਂ ਨੇ ਆਪਣੇ ਮੋਬਾਈਲ ਫੋਨ ਦੇ ਕੈਮਰੇ ਵਿੱਚ ਕੈਦ ਕਰ ਲਿਆ। ਇੰਨਾ ਹੀ ਨਹੀਂ ਇਸ਼ਤਿਹਾਰਾਂ ਦੇ ਜ਼ਰੀਏ ਸਿੱਖੀ ਸਿਧਾਂਤਾਂ ਦੇ ਉਲਟ ਜੋਤਿਸ਼ ਦਾ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਸੀ। ਇੱਕ ਪਾਸੇ ਕੁਝ ਸਮਾਂ ਪਹਿਲਾਂ ਇਹਨਾਂ ਸਕਰੀਨਾਂ ਉੱਤੇ ਸਾਰਾ ਦਿਨ ਕੀਰਤਨ ‘ਤੇ ਧਾਰਮਿਕ ਪ੍ਰੋਗਰਾਮ ਚਲਾਏ ਜਾਂਦੇ ਸਨ, ਓਥੇ ਹੀ ਦੂਜੇ ਪਾਸੇ ਹੁਣ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਚੈਨਲ ਕੁਝ ਪੈਸਿਆਂ ਦੀ ਖਾਤਿਰ ਖੁਰਾਕ ਪਦਾਰਥਾਂ ਦੀ ਆੜ੍ਹ ‘ਚ ਸ਼ਰਾਬ ਅਤੇ ਜੋਤਿਸ਼ ਦੇ ਪ੍ਰੋਗਰਾਮ ਚਲਾ ਰਿਹਾ ਹੈ। ਜਿਸ ਕਾਰਨ ਇੱਥੇ ਪਹੁੰਚਣ ਵਾਲੀ ਸਿੱਖ ਸੰਗਤ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ।

9

ਸਿੱਖ ਸੰਗਤਾਂ ਦੇ ਆਸਥਾ ਅਤੇ ਦਿਲ ਉੱਤੇ ਚੋਟ ਕਰਨ ਲਈ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਚੈਨਲ ਨੇ ਕੋਈ ਵੀ ਕਸਰ ਨਾ ਛੱਡਦਿਆਂ, ਵਿਰਾਸਤੀ ਮਾਰਗ ਉੱਤੇ ਲੱਗੀਆਂ ਸਕਰੀਨਾਂ ‘ਤੇ ਖੁਰਾਕ ਪਦਾਰਥਾਂ ਦੀ ਆੜ੍ਹ ‘ਚ ਸ਼ਰਾਬ ਅਤੇ ਜੋਤਿਸ਼ ਦੇ ਪ੍ਰੋਗਰਾਮਾਂ ਦੇ ਨਾਲ ਨਾਲ ਹੋਰ ਇਤਰਾਜ਼ਯੋਗ ਇਸ਼ਤਿਹਾਰ ਲਗਾਉਣੋਂ ਵੀ ਪਰਹੇਜ਼ ਨਹੀਂ ਕੀਤਾ।

6

ਇਸ ਮੰਦਭਾਗੀ ਘਟਨਾ ਤੋਂ ਬਾਅਦ ਸਮੁੱਚੀ ਸਿੱਖ ਸੰਗਤ ਸੂਬਾ ਸਰਕਾਰ ਤੋਂ ਤੁਰੰਤ ਹੀ ਵਿਰਾਸਤੀ ਮਾਰਗ ਉੱਤੇ ਲੱਗੀਆਂ ਸਕਰੀਨਾਂ ‘ਤੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਚੈਨਲ ਦੇ ਪ੍ਰਸਾਰ ਉੱਤੇ ਰੋਕ ਲਗਾਉਣ ਦੀ ਮੰਗ ਕਰ ਰਹੀ ਹੈ। ਇੰਨਾ ਹੀ ਨਹੀਂ ਬਾਹਰਲੇ ਸੂਬਿਆਂ ਤੋਂ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂ ਵੀ ਇਹਨਾਂ ਸਕਰੀਨਾਂ ਤੋਂ ਅਜਿਹੇ ਮੰਦਭਾਗੇ ਇਸ਼ਤਿਹਾਰ ਬੰਦ ਕਰਨ ਦੀ ਮੰਗ ਕਰ ਰਹੇ ਹਨ।

10

ਇਸ ਮੁੱਦੇ ਨੇ ਸਿਆਸੀ ਰੰਗ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਸਰਕਾਰ ਨੂੰ ਆਪਣੀ ਗਲਤੀ ਸੁਧਾਰਨ ਦੀ ਨਸੀਹਤ ਦਿੱਤੀ ਹੈ। ਦੱਸਣਯੋਗ ਹੈ ਕਿ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

3

ਗੁਰੂਆਂ ਪੀਰਾਂ ਦੀ ਧਰਤੀ ਉੱਤੇ ਅਜਿਹਾ ਮੰਦਭਾਗਾ ਕਾਰਾ ਕਰਨਾ ਬੇਹੱਦ ਸ਼ਰਮਨਾਕ ਹੈ। ਇੱਕ ਅਜਿਹੀ ਧਰਤੀ ਜਿੱਥੇ ਪੂਰੀ ਦੁਨੀਆ ‘ਚ ਵਸਦੇ ਸਿੱਖਾਂ ਦੇ ਨਾਲ ਨਾਲ ਹੋਰ ਧਰਮਾਂ ਦੇ ਲੋਕਾਂ ਦੀ ਵੀ ਆਸਥਾ ਜੁੜੀ ਹੈ, ਉਸ ਪਵਿੱਤਰ ਤੇ ਪਾਕ ਅਸਥਾਨ ਨੂੰ ਜਾਂਦੇ ਵਿਰਰਾਸਤੀ ਮਾਰਗ ਅਤੇ ਚੌਗਿਰਦੇ ‘ਤੇ ਅਜਿਹਾ ਸਬ ਕੁਝ ਬੇਸ਼ਕ ਹੀ ਨਿੰਦਣਯੋਗ ਹੈ। ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਚੈਨਲ ਕੁਝ ਪੈਸਿਆਂ ਦੀ ਖਾਤਿਰ ਅਣਗਿਣਤ ਸ਼ਰਧਾਲੂਆਂ ਦੀ ਆਸਥਾ ਨੂੰ ਨਾ ਸਿਰਫ ਛਿੱਕੇ ਟੰਗਣ ਦਾ ਕੰਮ ਕਰ ਰਿਹਾ ਹੈ ਬਲਕਿ ਪਵਿੱਤਰ ਅਤੇ ਇਤਿਹਾਸਿਕ ਵਿਰਾਸਤੀ ਮਾਰਗ ਦੀ ਸ਼ਰੇਆਮ ਬੇਅਦਬੀ ਵੀ ਕੀਤੀ ਜਾ ਰਹੀ ਹੈ।

 

 

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VKLeave a Reply

Social Media Auto Publish Powered By : XYZScripts.com