ਕ੍ਰਿਪਾਨ ਨੂੰ ਪ੍ਰਵਾਨਗੀ ਦੇਣ ਜਾਂ ਨਾ ਦੇਣ ਵਾਲਾ ਮੁੱਦਾ ਭਖਿਆ

ਕ੍ਰਿਪਾਨ ਨੂੰ ਪ੍ਰਵਾਨਗੀ ਦੇਣ ਜਾਂ ਨਾ ਦੇਣ ਵਾਲਾ ਮੁੱਦਾ ਭਖਿਆ

kirpan ban in italy
ਮਿਲਾਨ, 10 ਜੂਨ (ਪੋਸਟ ਬਿਊਰੋ)- ਸਿੱਖਾਂ ਲਈ ਸ੍ਰੀ ਸਾਹਿਬ (ਕ੍ਰਿਪਾਨ) ਦੇ ਮਾਮਲੇ ‘ਚ ਇਟਲੀ ਵਿੱਚ ਕਾਨੂੰਨੀ ਕੋਸਿ਼ਸ਼ ਚੱਲ ਰਹੀ ਹੈ। ਕੁਝ ਸੰਸਥਾਵਾਂ ਦਾਅਵਾ ਕਰ ਰਹੀਆਂ ਹਨ ਕਿ ਅਜਿਹੀ ਸ੍ਰੀ ਸਾਹਿਬ ਤਿਆਰ ਕਰ ਲਈ ਗਈ ਹੈ, ਜਿਹੜੀ ਇਟਲੀ ਵਿੱਚ ਜਨਤਕ ਥਾਵਾਂ ‘ਤੇ ਪਹਿਨ ਕੇ ਜਾਣ ਉੱਤੇ ਕੋਈ ਰੋਕ ਨਹੀਂ ਹੋਵੇਗੀ। ਦੂਜੇ ਪਾਸੇ ਕੁਝ ਸਿੱਖ ਵਿਦਵਾਨ ਇਸ ਦਾਅਵੇ ਨੂੰ ਖੋਖਲਾ ਦੱਸ ਰਹੇ ਹਨ।
ਇਟਲੀ ਵਿੱਚ ਸਿੱਖਾਂ ਦੇ ਪੰਜ ਕਰਾਰਾਂ ਵਿੱਚੋਂ ਸ੍ਰੀ ਸਾਹਿਬ ਬਾਰੇ ਇਟਲੀ ਸਰਕਾਰ ਦਾ ਰੁਖ ਕਾਫੀ ਸਖਤ ਹੈ। ਜਨਤਕ ਥਾਵਾਂ ਉੱਤੇ ਕ੍ਰਿਪਾਨ ਪਹਿਨਣ ਕਾਰਨ ਸਿੱਖਾਂ ਨੂੰ ਜੁਰਮਾਨੇ ਵੀ ਹੋਏ ਹਨ। ਸਿੱਖ ਕਮਿਊਨਟੀ ਇਟਲੀ ਦੀ ਲੀਗਲ ਵਰਲਡ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਇਟਲੀ ਵਿੱਚ ਸ੍ਰੀ ਸਾਹਿਬ ਦਾ ਮਸਲਾ ਸੁਲਝਾ ਲਿਆ ਹੈ। ਸੰਸਥਾ ਦੇ ਆਗੂ ਸੁਖਦੇਵ ਸਿੰਘ ਕੰਗ ਨੇ ਦਾਅਵਾ ਕੀਤਾ ਕਿ ਇਟਾਲੀਅਨ ਕਾਨੂੰਨ ਹੇਠ ਅੰਮ੍ਰਿਤਧਾਰੀ ਸਿੱਖਾਂ ਲਈ ਤਿੰਨ ਆਕਾਰਾਂ ਵਿੱਚ ਤਿਆਰ ਸ੍ਰੀ ਸਾਹਿਬ ਨੂੰ ਇਟਾਲੀਅਨ ਸਰਕਾਰ ਨੇ ਮਾਨਤਾ ਦੇ ਦਿੱਤੀ ਹੈ। ਇਸ ਨੂੰ ਪਹਿਨ ਕੇ ਜਨਤਕ ਥਾਵਾਂ ਉੱਤੇ ਜਾਣ ਦੀ ਪਾਬੰਦੀ ਨਹੀਂ ਹੋਵੇਗੀ। ਇਹ ਸ੍ਰੀ ਸਾਹਿਬ ਇਟਲੀ ਵਿੱਚ ਬਣਾਈਆਂ ਗਈਆਂ ਹਨ। ਇਸ ਲਈ ਹੁਣ ਪੰਜਾਬ ਤੋਂ ਸ੍ਰੀ ਸਾਹਿਬ ਲਿਆਉਣ ਦੀ ਲੋੜ ਨਹੀਂ।
ਸਿੱਖ ਚਿੰਤਕ ਤੇ ਸਮਾਜ ਸੇਵਕ ਹਰਬਿੰਦਰ ਸਿੰਘ ਧਾਲੀਵਾਲ ਨੇ ਸ੍ਰੀ ਸਾਹਿਬ ਨੂੰ ਮਾਨਤਾ ਮਿਲਣ ਬਾਰੇ ਦਾਅਵਾ ਬਿਲਕੁਲ ਖੋਖਲਾ ਦੱਸਿਆ ਹੈ। ਧਰਮ ਰਜਿਸਟਰਡ ਹੋਣ ਵਾਸਤੇ ਪੰਜ ਕਰਾਰਾਂ ਦੀ ਮਨਜ਼ੂਰੀ ਲਾਜ਼ਮੀ ਹੈ। ਇਸ ਲਈ ਇਸ ਦੀ ਜਨਤਕ ਥਾਵਾਂ ‘ਤੇ ਆਗਿਆ ਮਿਲਣੀ ਔਖੀ ਹੈ। ਇਟਲੀ ਸਿੱਖ ਕੌਂਸਲ ਦੇ ਪ੍ਰਧਾਨ ਜਸਵੀਰ ਸਿੰਘ ਤੂਰ ਨੇ ਕਿਹਾ ਕਿ ਇਟਲੀ ਸਰਕਾਰ ਨੇ ਇਕ ਸਰਕੂਲਰ ਜਾਰੀ ਕੀਤਾ ਸੀ, ਜਿਸ ਦੇ ਅਨੁਸਾਰ ਸਿਰ ਢੱਕ ਕੇ ਕੋਈ ਵਿਅਕਤੀ ਸਜੋਰਨੋ, ਕਾਰਤਾ ਦੀ ਦੇਤੀਤਾ, ਡਰਾਈਵਿੰਗ ਲਾਇਸੈਂਸ ਆਦਿ ਉਪਰ ਤਸਵੀਰ ਲਾ ਸਕਦਾ ਹੈ, ਪਰ ਸ੍ਰੀ ਸਾਹਿਬ ਬਾਰੇ ਅਜਿਹਾ ਕੋਈ ਸਰਕੂਲਰ ਜਾਰੀ ਨਹੀਂ ਹੋਇਆ।
Share on Facebook6Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply