ਕੋਟ

‘ਚੁਣੌਤੀ ਜਿੰਨੀ ਵੱਡੀ ਹੋਵੇ ਓਨੀ ਬਿਹਤਰ ਹੁੰਦੀ ਹੈ। ਿਯਕਟਰ ਵਜੋਂ ਨਿੱਜੀ ਤੌਰ ‘ਤੇ ਮੈਨੂੰ ਅਜਿਹੇ ਮੈਚ ਪਸੰਦ ਹਨ। ਤੁਸੀਂ ਇਸ ਤਰ੍ਹਾਂ ਦੇ ਮਹੱਤਵਪੂਰਨ ਮੈਚਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ। ਜੇ ਤੁਸੀਂ ਇਸ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋ ਤੇ ਤੁਹਾਡੀ ਟੀਮ ਜਿੱਤਦੀ ਹੈ ਤਾਂ ਫਿਰ ਉਹ ਇਕ ਵੱਖਰਾ ਅਹਿਸਾਸ ਹੁੰਦਾ ਹੈ।

-ਵਿਰਾਟ ਕੋਹਲੀ, ਭਾਰਤੀ ਕਪਤਾਨ

ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ : ਡਿਵਿਲੀਅਰਜ਼

ਲੰਡਨ (ਏਜੰਸੀ) : ਦੱਖਣੀ ਅਫਰੀਕੀ ਕਪਤਾਨ ਏਬੀ ਡਿਵਿਲੀਅਰਜ਼ ਨੇ ਪ੍ਰੈੱਸ ਕਾਨਫਰੰਸ ‘ਚ ਆ ਕੇ ਸਭ ਤੋਂ ਪਹਿਲਾਂ ਆਪਣੇ ਖੇਡਣ ਨੂੰ ਲੈ ਕੇ ਸ਼ੱਕ ਨੂੰ ਦੂਰ ਕੀਤਾ ਤੇ ਉਸ ਤੋਂ ਬਾਅਦ ਕਿਹਾ ਕਿ ਸਾਨੂੰ ਪਤਾ ਹੈ ਕਿ ਕੀ ਕਰਨਾ ਹੈ ਤੇ ਕੀ ਨਹੀਂ। ਮੈਨੂੰ ਲਗਦਾ ਹੈ ਕਿ ਟੈਨਸ਼ਨ ਦੀ ਥਾਂ ਰਿਲੈਕਸ ਹੋਣ ‘ਤੇ ਖਿਡਾਰੀ ਜ਼ਿਆਦਾ ਚੰਗਾ ਪ੍ਰਦਰਸ਼ਨ ਕਰਦੇ ਹਨ। ਅਸੀਂ ਪੂਰਾ ਸਾਲ ਅਜਿਹਾ ਹੀ ਕੀਤਾ ਹੈ। ਕੁਝ ਹੱਦ ਤਕ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਟੀਮ ਪਰੇਸ਼ਾਨ ਨਾ ਹੋਵੇ। ਇਹ ਹਰ ਹਾਲ ‘ਚ ਜਿੱਤਣ ਵਾਲਾ ਮੈਚ ਹੈ ਪਰ ਅਸੀਂ ਪਿਛਲੇ 12 ਤੋਂ 18 ਮਹੀਨੇ ‘ਚ ਅਜਿਹੇ ਕਈ ਮੈਚ ਖੇਡੇ ਹਨ ਤੇ ਜਿੱਤੇ ਵੀ ਹਨ। ਸਾਨੂੰ ਪਤਾ ਹੈ ਕਿ ਅਜਿਹੇ ਮੌਕਿਆਂ ‘ਤੇ ਕੀ ਕਰਨਾ ਹੈ। ਅਸੀਂ ਉਸੇ ਯੋਜਨਾ ਨਾਲ ਐਤਵਾਰ ਵੀ ਉਤਰਾਂਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ (Bookmark us)

Tags: 

Web Title: ct press confrence

Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply