ਕਰਬਲਾ ਨੇੜੇ ਆਤਮਘਾਤੀ ਹਮਲੇ ਵਿੱਚ 31 ਲੋਕ ਮਾਰੇ ਗਏ

ਕਰਬਲਾ ਨੇੜੇ ਆਤਮਘਾਤੀ ਹਮਲੇ ਵਿੱਚ 31 ਲੋਕ ਮਾਰੇ ਗਏ

31 dead in attack in karbla
ਬਗਦਾਦ, 10 ਜੂਨ ((ਪੰਜਾਬੀ ਰਿਪੋਟਰ ))- ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਨੇੜੇ ਕੱਲ੍ਹ ਹੋਏ ਆਤਮਘਾਤੀ ਹਮਲੇ ਵਿੱਚ 31 ਲੋਕ ਮਾਰੇ ਗਏ ਤੇ 35 ਹੋਰ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਨੇ ਲਈ ਹੈ।
ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਬਗਦਾਦ ਤੋਂ 60 ਕਿਲੋਮੀਟਰ ਦੂਰ ਮਾਸਾਇਬ ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿੱਚ ਇਕ ਮਹਿਲਾ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਜ਼ਖਮੀਆਂ ‘ਚ ਚਾਰ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਇਸ ਹਮਲੇ ਤੋਂ ਕੁਝ ਸਮਾਂ ਪਹਿਲਾਂ ਮੁਸਾਇਬ ਤੋਂ ਥੋੜ੍ਹੀ ਦੂਰ ਸਥਿਤ ਕਰਬਲਾ ਦੇ ਮੁੱਖ ਬੱਸ ਸਟੇਸ਼ਨ ਦੇ ਗੇਟ ਉਤੇ ਵੀ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾਇਆ। ਇਸ ਵਿੱਚ ਚਾਰ ਲੋਕ ਜ਼ਖਮੀ ਹੋਏ। ਆਈ ਐਸ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਹੈ। ਇਸ ਅੱਤਵਾਦੀ ਸੰਗਠਨ ਨੇ ਰਮਜ਼ਾਨ ਸ਼ੁਰੂ ਹੋਣ ਦੇ ਕੁਝ ਦਿਨ ਦੇ ਬਾਅਦ ਹੀ 30 ਮਈ ਨੂੰ ਬਗਦਾਦ ਦੇ ਭੀੜ ਵਾਲੇ ਇਲਾਕਿਆਂ ਵਿੱਚ ਦੋ ਬੰਬ ਧਮਾਕੇ ਕੀਤੇ ਸਨ। ਇਸ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋਏ ਸਨ। ਆਈ ਐਸ ਨੇ ਪਿਛਲੇ ਸਾਲ ਰਮਜ਼ਾਨ ਮੌਕੇ ਹੀ ਬਗਦਾਦ ‘ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਕੀਤਾ ਸੀ। ਟਰੱਕ ਬੰਬ ਨਾਲ ਕੀਤੇ ਉਸ ਹਮਲੇ ਵਿੱਚ ਦੋ ਸ਼ਾਪਿੰਗ ਸੈਂਟਰਾਂ ‘ਚ ਅੱਗ ਲੱਗ ਗਈ ਸੀ। ਇਸ ਦੇ ਕਾਰਨ 320 ਤੋਂ ਵੱਧ ਲੋਕ ਮਾਰੇ ਗਏ ਸਨ।
Share on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Gurjinder Cheema

Leave a Reply