ਅੰਮ੍ਰਿਤਸਰ ‘ਚ ਦੇਸ਼ ਦੇ ਬਟਵਾਰੇ ‘ਤੇ ਅਧਾਰਿਤ ‘ਪਾਰਟੀਸ਼ਨ ਮਿਊਜ਼ੀਅਮ’ ‘ਤੇ ਸਿਆਸਤ ਹੋਈ ਸ਼ੁਰੂ


ਅੰਮ੍ਰਿਤਸਰ ‘ਚ ਦੇਸ਼ ਦੇ ਬਟਵਾਰੇ ‘ਤੇ ਅਧਾਰਿਤ ‘ਪਾਰਟੀਸ਼ਨ ਮਿਊਜ਼ੀਅਮ’ ‘ਤੇ ਸਿਆਸਤ ਹੋਈ ਸ਼ੁਰੂ

ਅੰਮ੍ਰਿਤਸਰ ਦੇ ਟਾਊਨ ਹਾਲ ਸਥਿਤ ਨਗਰ ਨਿਗਮ ਦੀ ਇਮਾਰਤ ‘ਚ 1947 ਮੌਕੇ ਹੋਏ ਦੇਸ਼ ਦੇ ਬਟਵਾਰੇ ‘ਤੇ ਅਧਾਰਿਤ ‘ਪਾਰਟੀਸ਼ਨ ਮਿਊਜੀਅਮ’ ‘ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਬਟਵਾਰੇ ਦੀ ਤ੍ਰਾਸਦੀ ਤੇ ਉਸ ਨਾਲ ਜੁੜੇ ਹੋਰ ਪਹਿਲੂਆਂ ਨੂੰ ਸਥਾਪਤ ਕਰਨ ਲਈ ਬਣਾਏ ਗਏ ਇਸ ਮਿਊਜ਼ੀਅਮ ਦਾ ਉਦਘਾਟਨ ਪਿਛਲੇ ਸਾਲ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 24 ਅਕਤੂਬਰ ਨੂੰ ਕੀਤਾ ਸੀ। ਪਰ ਹੁਣ ਕਾਂਗਰਸ ਦੇ ਦੁਬਾਰਾ ਸੱਤਾ ‘ਚ ਆਉਣ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਮਿਊਜ਼ੀਅਮ ਦਾ 17 ਅਗਸਤ ਨੂੰ ਦੁਬਾਰਾ ਉਦਘਾਟਨ ਕਰਨਗੇ।

ਇੱਕ ਹੀ ਪ੍ਰੋਜੈਕਟ ਦਾ ਦੂਸਰੀ ਵਾਰ ਉਦਘਾਟਨ ਕਰਨ ‘ਤੇ ਅਕਾਲੀਆਂ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਦੂਸਰਿਆਂ ਦੇ ਕੰਮਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਬਜਾਏ ਕਾਂਗਰਸ ਆਪ ਵੀ ਕੁਝ ਕਰਕੇ ਦਿਖਾਵੇ।


ਇਸ ਸਾਰੇ ਮਾਮਲੇ ਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੇਕਰ ਕਾਂਗਰਸ ਇਸ ਮਿਊਜ਼ੀਅਮ ਦਾ ਉਦਘਾਟਨ ਕਰਨਾ ਚਾਹੁੰਦੀ ਹੈ ਤਾਂ ਕਰ ਲਵੇ ਪਰ ਕਿਸੇ ਹੋਰ ਦਾ ਸਿਹਰਾ ਆਪਣੇ ਸਿਰ ਨਾ ਲਵੇ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
Previous Postਫ਼ਰੀਦਕੋਟ ਪੁਲਿਸ ਨੇ 24 ਪੇਟੀਆਂ ਗ਼ੈਰਕਾਨੂੰਨੀ ਦੇਸ਼ੀ ਸ਼ਰਾਬ ਕੀਤੀ ਬਰਾਮਦ


Next Postਮਈ ‘ਚ ਵੀਹ ਲੱਖ ਤੋਂ ਵੱਧ ਵਿਕੇ ਵਾਹਨShare on Facebook0Share on Google+0Tweet about this on TwitterShare on LinkedIn0Email this to someonePrint this pageShare on Reddit0Share on Tumblr0Digg thisShare on VK

Post Author: Admin Jess

Leave a Reply