ਦਰਖ਼ਤਾਂ ਨਾਲ ਬਣਿਆ ਸਭ ਤੋਂ ਵੱਡਾ ‘QR ਕੋਡ’, ਸਿਰਫ ਅਸਮਾਨ ਤੋਂ ਹੋਵੇਗਾ ਸਕੈਨ

Reading Time: 1 minute

ਸੈਰ ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਸਾਰੇ ਦੇਸ਼ ਵੱਖ-ਵੱਖ ਤਰੀਕੇ ਆਜ਼ਮਾਉਦੇ ਹਨ। ਚੀਨ ਨੇ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਅਨੋਖਾ ਤਰੀਕਾ ਅਪਣਾਇਆ ਹੈ। ਚੀਨ ਦੇ ਇਸ ਤਰੀਕੇ ਨੂੰ ਵੇਖਕੇ ਹਰ ਕੋਈ ਹੈਰਾਨ ਹੈ । ਸਥਾਨਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਚੀਨ ਨੇ ਇੱਕ ਪਿੰਡ ਵਿੱਚ ਵਿਸ਼ਾਲ ਕਿਊਆਰ ਕੋਡ ਬਣਾਇਆ ਹੈ। ਇਸ ਕਿਊਆਰ ਕੋਡ ਨੂੰ ਅਸਮਾਨ ਤੋਂ ਸਕੈਨ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਕਿਊਆਰ ਕੋਡ ਦੀਆਂ ਤਸਵੀਰਾਂ ਜਬਰਦਸਤ ਵਾਇਰਲ ਹੋ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਿਸ਼ਾਲ ਕਿਊਆਰ ਕੋਡ ਨੂੰ ਬਣਾਉਣ ਵਿੱਚ ਇੱਕ ਲੱਖ ਤੋਂ ਜਿਆਦਾ ਦਰਖ਼ਤਾਂ ਦੀ ਲੋੜ ਪਈ।


ਸਮੇਂ ਦੇ ਨਾਲ-ਨਾਲ ਸਾਰੀ ਦੁਨੀਆ ਹਾਈੇਟੈੱਕ ਹੁੰਦੀ ਜਾ ਰਹੀ ਹੈ। ਤਕਨੀਕ ਨੂੰ ਲੈ ਕੇ ਨਵੇਂ-ਨਵੇਂ ਪ੍ਰਯੋਗ ਵੀ ਕੀਤੇ ਜਾ ਰਹੇ ਹਨ। ਅਜਿਹਾ ਹੀ ਤਕਨਾਲੋਜੀ ਦਾ ਇੱਕ ਨਮੂਨਾ ਹੈ QR ਕੋਡ। ਇਸ ਕੋਡ ਵਿੱਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹੁੰਦੀ ਹਨ, ਜਿਨਾਂ ਬਾਰੇ ਸਿਰਫ ਸਕੈਨ ਕਰਨ ਉਤੇ ਜਾਣਿਆ ਜਾ ਸਕਦਾ ਹੈ। ਆਮ ਤੌਰ ਉਤੇ ਇਹ ਕੋਡ ਬਹੁਤ ਛੋਟੇ ਸਾਈਜ਼ ਦਾ ਹੁੰਦਾ ਹੈ। ਇੱਕ Square inch ਤੋਂ ਲੈ ਕੇ ਤਿੰਨ ਜਾਂ ਚਾਰ Square inch ਦਾ, ਜਿਸਨੂੰ ਮੋਬਾਈਲ ਦੀ ਮਦਦ ਨਾਲ ਸਕੈਨ ਕੀਤਾ ਜਾ ਸਕਦਾ ਹੈ। ਪਰ ਚੀਨ ਨੇ ਇਸ QR ਕੋਡ ਨੂੰ ਇੱਕ ਨਵਾਂ ਆਕਾਰ ਦਿੱਤਾ ਹੈ, ਜਿਸਨੂੰ ਸਿਰਫ ਅਸਮਾਨ ਤੋਂ ਹੀ ਸਕੈਨ ਕੀਤਾ ਜਾ ਸਕਦਾ ਹੈ ।


ਇਹ ਕੋਡ ਚੀਨ ਦੇ ਹੇਬੇਈ ਪ੍ਰਾਂਤ ਦੇ ਬੌਡਿੰਗ ਸ਼ਹਿਰ ਵਿੱਚ ਹੈ, ਜਿਸਨੂੰ ਚੀਨ ਦੇ ਸੈਰ ਸਪਾਟੇ ਨੂੰ ਵਧਾਵਾ ਦੇਣ ਲਈ ਬਣਾਇਆ ਗਿਆ ਹੈ। ਇਸ ਕੋਡ ਨੂੰ ਪਿੰਡ ਦੇ ਆਫੀਸ਼ੀਅਲ ਅਕਾਉਂਟ ਨਾਲ ਲਿੰਕ ਕੀਤਾ ਗਿਆ ਹੈ, ਜਿਸਦੇ ਨਾਲ ਸੈਲਾਨੀਆਂ ਨੂੰ ਇਸ ਪਿੰਡ ਦੀ ਜਾਣਕਾਰੀ ਮਿਲ ਸਕਦੀ ਹੈ ।


ਇਹ ਕੋਡ ਸ਼ਿਲੰਸ਼ੁਈ, ਚੀਨ ਵਿੱਚ ਬਣਾਇਆ ਹੈ, ਜੋ ਚੀਨ ਦੇ ਹੇਬੇਈ ਪ੍ਰਾਂਤ ਦੇ ਬੌਡਿੰਗ ਸ਼ਹਿਰ ਵਿੱਚ ਸਥਿਤ ਹੈ। ਇਸ ਕਿਊਆਰ ਕੋਡ ਨੂੰ ਪਿੰਡ ਦੇ ਵੀਚੈਟ ਆਫੀਸ਼ੀਅਲ ਅਕਾਉਂਟ ਨਾਲ ਲਿੰਕ ਕੀਤਾ ਗਿਆ ਹੈ। ਚਾਹਵਾਨ ਸੈਲਾਨੀਆਂ ਨੂੰ ਇਸ ਪਿੰਡ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ CGTN ਦੀ ਰਿਪੋਰਟ ਤੋਂ ਮਿਲ ਸਕਦੀ ਹੈ। ਇਸ ਕੋਡ ਜਰੀਏ ਪਿੰਡ ਬਾਰੇ ਵਿੱਚ ਜਿਆਦਾ ਜਾਣਕਾਰੀ ਲਈ ਜਾ ਸਕਦੀ ਹੈ।


1 ਲੱਖ ਦਰਖ਼ਤਾਂ ਨਾਲ ਬਣਿਆ ਇਹ ਕੋਡ
ਇਸ ਵਿਸ਼ਾਲ ਕਾਰਨਾਮੇ QR ਕੋਡ ਨੂੰ 1,30,000 ਰੁੱਖਾਂ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸਨੂੰ ਬਣਾਉਣ ਲਈ ਚੀਨੀ ਜੂਨੀਪਰ ਦਰਖ਼ਤਾਂ ਦੀ ਵਰਤੋਂ ਕੀਤੀ ਗਈ ਹੈ। ਇਹ ਬਹੁਤ ਵੱਡਾ ਜਿਹਾ QR ਕੋਡ 227 ਮੀਟਰ ਲੰਬੇ ਮੈਦਾਨ ਵਿੱਚ ਬਣਾਇਆ ਗਿਆ ਹੈ ।


ਕੀ ਹੁੰਦਾ ਹੈ QR ਕੋਡ
QR ਕੋਡ, Quick Response ਕੋਡ ਦਾ ਸ਼ਾਰਟ ਨਾਮ ਹੈ। ਇਸਨੂੰ ਮਿਲਦੇ-ਜੁਲਦੇ ਸ਼ਬਦਾਂ ਵਿੱਚ Square bar ਕੋਡ ਵੀ ਕਿਹਾ ਜਾਂਦਾ ਹੈ। ਇਸਦੀ ਵਰਤੋ ਸਭ ਤੋਂ ਪਹਿਲਾਂ ਜਾਪਾਨ ਵਿੱਚ ਆਟੋਮੋਟਿਵ ਉਦਯੋਗ ਵਿੱਚ ਕੀਤੀ ਗਈ ਸੀ। ਇਸਨੂੰ ਕਿਸੇ ਜਾਣਕਾਰੀ ਲਈ ਇੱਕ ਕੋਡ ਦੇ ਰੂਪ ਵਿੱਚ ਸਮੇਟਣ ਲਈ ਵਰਤੋਂ ਕੀਤੀ ਜਾਂਦੀ ਹੈ।

ਆਮ ਤੌਰ ਉਤੇ ਕਿਸੇ ਪੈਕੇਜਿੰਗ, ਵਪਾਰ ਵਿੰਡੋ, ਬਿਲ-ਬੋਰਡ, ਸਾਈਨ ਬੋਰਡ, ਵਿਜ਼ੀਟਿੰਗ ਕਾਰਡ ਆਦਿ ਉਤੇ ਉਪਯੋਗ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਵੈਬ ਲਿੰਕ ਦੇ ਨਾਲ ਹੀ ਹੋਰ ਜਾਣਕਾਰੀ ਅਤੇ ਤਸਵੀਰਾਂ ਨੂੰ ਵੀ ਕੋਡ ਕੀਤਾ ਜਾ ਸਕਦਾ ਹੈ।

<!–

–>

Source link

No Comments Yet

Leave a Reply

Social Media Auto Publish Powered By : XYZScripts.com